ਸ਼ੇਰਪੁਰ, 26 ਅਪਰੈਲ
ਦਿੱਲੀ ਮੋਰਚੇ ਤੋਂ ਬਿਮਾਰੀ ਦੀ ਹਾਲਤ ਵਿੱਚ ਘਨੌਰੀ ਕਲਾਂ ਪਰਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਹਰੀ ਸਿੰਘ (60) ਦਾ ਅੱਜ ਦੇਹਾਂਤ ਹੋ ਗਿਆ। ਕਿਸਾਨ ਆਗੂ ਰਘਵੀਰ ਸਿੰਘ ਘਨੌਰੀ ਤੇ ਪੰਚ ਜੁਗਰਾਜ ਸਿੰਘ ਨੇ ਦੱਸਿਆ ਕਿ ਕਿਸਾਨ ਆਗੂ ਹਰੀ ਸਿੰਘ ਪਿੰਡ ਘਨੌਰੀ ਕਲਾਂ ਤੋਂ 8 ਅਪਰੈਲ ਨੂੰ ਜਥੇ ਨਾਲ ਟਿਕਰੀ ਗਏ ਸਨ ਪਰ ਉੱਥੇ ਬਿਮਾਰ ਹੋਣ ਕਾਰਨ 16 ਅਪਰੈਲ ਵਾਪਸ ਪਿੰਡ ਆ ਗਏ। ਕਈ ਦਿਨਾਂ ਤੋਂ ਹਰੀ ਸਿੰਘ ਧੂਰੀ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਸੀ, ਜਿੱਥੇ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਹਰੀ ਸਿੰਘ ਦਾ ਸਸਕਾਰ ਅੱਜ ਬਾਅਦ ਦੁਪਹਿਰ ਪਿੰਡ ਘਨੌਰੀ ਕਲਾਂ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਆਗੂਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ 5 ਲੱਖ ਦਾ ਮੁਆਵਜ਼ਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।