ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 23 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ ਸੰਗਰੂਰ ਵਿੱਚ ਸ਼ਾਟਪੁੱਟ ਅਤੇ ਜੈਵਲੀਨ ਥਰੋਅ ਵਿਚ ਦੋ ਸੋਨ ਤਗਮੇ ਜਿੱਤਣ ਵਾਲੀ ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੂੰ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਅਤੇ ਏਡੀਸੀ ਅਨੂਪ੍ਰਿਤਾ ਜੌਹਲ ਨੇ ਹੌਸਲਾ ਅਫਜ਼ਾਈ ਦਿੰਦਿਆਂ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਹਾਇਕ ਥਾਣੇਦਾਰ ਕਸ਼ਮੀਰ ਕੌਰ ਨੇ ਨੈਸ਼ਨਲ ਮਾਸਟਰਜ਼ ਗੈਮਜ਼ ਫਰਵਰੀ-2018 ਵਿੱਚ ਦੋ ਗੋਲਡ ਮੈਡਲ, ਜਨਵਰੀ 2019 ਵਿਚ 1 ਗੋਲਡ, 1 ਸਿਲਵਰ, ਜਨਵਰੀ 2020 ਵਿਚ 2 ਗੋਲਡ, ਨਵੰਬਰ 2021 ਵਿਚ 2 ਗੋਲਡ, ਮਈ 2022 ਵਿਚ 1 ਗੋਲਡ ਮੈਡਲ ਜਿੱਤਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਕਸ਼ਮੀਰ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਹਿਲਾਵਾਂ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ। ਲੜਕੀਆਂ ਨੂੰ ਸਿੱਖਿਅਤ ਕਰਨਾ ਬਹੁਤ ਜ਼ਰੂਰੀ ਹੈ, ਜੇਕਰ ਲੜਕੀਆਂ ਸਿੱਖਿਅਤ ਹੋਣਗੀਆਂ ਤਾਂ ਹੀ ਇੱਕ ਚੰਗੇ ਸਮਾਜ ਦਾ ਨਿਰਮਾਣ ਹੋ ਸਕੇਗਾ। ਲੜਕੀਆਂ ਸਿੱਖਿਅਤ ਅਤੇ ਆਤਮ ਨਿਰਭਰ ਹੋਣਗੀਆਂ ਤਾਂ ਹੀ ਦਹੇਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇਗਾ।