ਜੋਗਿੰਦਰ ਸਿੰਘ ਓਬਰਾਏ
ਖੰਨਾ, 27 ਅਕਤੂਬਰ
ਇਥੋਂ ਦੀ ਜਰਨੈਲੀ ਸੜਕ ’ਤੇ ਬੱਸ ਸਟੈਂਡ ਦੇ ਸਾਹਮਣੇ ਪੁਲ ਨੂੰ ਚੂਹਿਆਂ ਨੇ ਖੋਖਲਾ ਕਰ ਦਿੱਦਾ ਹੈ। ਇਸ ਕਾਰਨ ਇਸ ਦਾ ਕੁਝ ਹਿੱਸਾ ਧੱਸ ਗਿਆ। ਇਹ ਪੁਲ ਮਹਿਜ 10 ਸਾਲ ਪਹਿਲਾ ਬਣਿਆ ਹੈ ਅਤੇ ਹੁਣ ਤੱਕ ਕਈ ਵਾਰ ਵੱਖ ਵੱਖ ਥਾਵਾਂ ਤੋਂ ਧੱਸ ਚੁੱਕਾ ਹੈ। ਟ੍ਰੈਫਿਕ ਇੰਚਾਰਜ ਨਵਦੀਪ ਸਿੰਘ ਤੇ ਜਗਵਿੰਦਰ ਸਿੰਘ ਮੌਕੇ ‘ਤੇ ਪੁੱਜੇ, ਜਿਨ੍ਹਾਂ ਨੇ ਪੁੱਲ ਦੀ ਟ੍ਰੈਫਿਕ ਨੂੰ ਡਾਈਵਰਟ ਕਰਕੇ ਨਿਰਵਿਘਨ ਚਲਾਇਆ। ਪੁਲ ਦਾ ਇੱਕ ਹਿੱਸਾ ਬੰਦ ਕਰਨ ਨਾਲ ਸ਼ਹਿਰ ‘ਚ ਗੱਡੀਆਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ। ਦੇਰ ਰਾਤ ਬੱਸ ਅੱਡੇ ਦੇ ਸਾਹਮਣੇ ਲੁਧਿਆਣਾ ਤੋਂ ਅੰਬਾਲੇ ਵਾਲੇ ਪਾਸੇ ਤੋਂ ਨੈਸ਼ਨਲ ਹਾਈਵੇ ਦੇ ਪੁੱਲ ਕੁਝ ਹਿੱਸਾ ਅਚਾਨਕ ਧੱਸ ਗਿਆ, ਜਿਸ ਦੀ ਕਿਸੇ ਰਾਹਗੀਰ ਨੇ ਪੁਲੀਸ ਨੂੰ ਸੂਚਨਾ ਦਿੱਤੀ ਤਾਂ ਟ੍ਰੈਫਿਕ ਇੰਚਾਰਜ ਆਪਣੀ ਟੀਮ ਸਮੇਤ ਮੌਕੇ ‘ਤੇ ਪੁੱਜੇ, ਜਿਨ੍ਹਾਂ ਨੇ ਜੀਟੀ ਰੋਡ ਤੋਂ ਲੰਘਣ ਵਾਲੀ ਟ੍ਰੈਫਿਕ ਨੂੰ ਹਾਦਸੇ ਤੋਂ ਬਚਾਉਣ ਲਈ ਭੱਟੀਆਂ ਪੁੱਲ ਤੋਂ ਜੰਡੀ ਮੰਦਰ ਤੱਕ ਪੁੱਲ ਦੇ ਦੂਜੇ ਹਿੱਸੇ ਡਾਈਵਰਟ ਕੀਤਾ। ਐੱਸਆਈ ਨਵਦੀਪ ਸਿੰਘ ਨੇ ਕਿਹਾ ਕਿ ਟ੍ਰੈਫਿਕ ਨੂੰ ਠੀਕ ਢੰਗ ਨਾਲ ਚਲਾਉਣ ਲਈ ਦੁਕਾਨਦਾਰ ਆਪਣੀਆਂ ਦੁਕਾਨਾਂ ਦਾ ਸਾਮਾਨ ਬਾਹਰ ਨਾ ਰੱਖਣ। ਸੋਮਾ ਕੰਪਨੀ ਦੇ ਅਧਿਕਾਰੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਪੁੱਲ ਦੇ ਥੱਲਿਓਂ ਚੂਹਿਆਂ ਨੇ ਮਿੱਟੀ ਕੱਢ ਦਿੱਤੀ, ਜਿਸ ਕਰਕੇ ਪੁਲ ਦਾ ਕੁਝ ਹਿੱਸਾ ਧੱਸ ਗਿਆ ਅਤੇ ਇਸ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ।