ਪੱਤਰ ਪ੍ਰੇਰਕ
ਬਨੂੜ, 17 ਜੁਲਾਈ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ-ਏਕਤਾ ਨੇ ਦਲਜੀਤ ਸਿੰਘ ਨੰਡਿਆਲੀ ਨੂੰ ਯੂਨੀਅਨ ਦੇ ਬਨੂੜ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਜ਼ਿਲ੍ਹਾ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਅਤੇ ਰਾਜਪੁਰਾ ਬਲਾਕ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਨੰਡਿਆਲੀ ਵੱਲੋਂ ਕੀਤੀ ਗਈ। ਨਵ-ਨਿਯੁਕਤ ਪ੍ਰਧਾਨ ਨੂੰ ਸਿਰੋਪਾ ਭੇਟ ਕੀਤਾ ਗਿਆ। ਯੂਨੀਅਨ ਵੱਲੋਂ ਪਿੰਡ ਮੋਟੇਮਾਜਰਾ ਇਕਾਈ ਦਾ ਪ੍ਰਧਾਨ ਨਿਰਮਲ ਸਿੰਘ ਅਤੇ ਪਿੰਡ ਤਸੌਲੀ ਇਕਾਈ ਦਾ ਪ੍ਰਧਾਨ ਨੈਬ ਸਿੰਘ ਨੂੰ ਚੁਣਿਆ ਗਿਆ। ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਵੀ ਅਹਿਦ ਲਿਆ।