ਅੰਮ੍ਰਿਤਸਰ (ਟਨਸ): ਹਾਈ ਕੋਰਟ ਵੱਲੋਂ 19 ਸਾਲ ਪੁਰਾਣੇ ਕੇਸ ਵਿਚ ਰਾਹਤ ਮਿਲਣ ਮਗਰੋਂ ਰਿਹਾਅ ਹੋਏ ਗਾਇਕ ਦਲੇਰ ਮਹਿੰਦੀ ਨੇ ਭਰਾ ਮੀਕਾ ਸਿੰਘ ਤੇ ਪਰਿਵਾਰ ਦੇ ਹੋਰ ਮੈਂਬਰਾਂ ਸਣੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਬੀਤੀ ਦੇਰ ਰਾਤ ਇੱਥੇ ਗੁਰੂ ਘਰ ਵਿੱਚ ਨਤਮਸਤਕ ਹੋਣ ਲਈ ਆਏ ਸਨ। ਉਨ੍ਹਾਂ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਕਿਹਾ ਕਿ ਜਿਸ ਦੇ ਸਿਰ ’ਤੇ ਗੁਰੂ ਦਾ ਹੱਥ ਹੈ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਉਨ੍ਹਾਂ ਨੂੰ ਗੁਰੂ ’ਤੇ ਪੂਰਾ ਭਰੋਸਾ ਹੈ ਅਤੇ ਅੱਜ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਆਏ ਹਨ।