ਖੇਤਰੀ ਪ੍ਰਤੀਨਿਧ
ਬਰਨਾਲਾ, 29 ਮਈ
ਸੀਪੀਆਈ(ਐੱਮਐੱਲ) ਰੈੱਡਸਟਾਰ ਦੇ ਕੌਮੀ ਪੋਲਿਟ ਬਿਊਰੋ ਮੈਂਬਰ ਤੇ ਉੜੀਸਾ ਸਟੇਟ ਸੈਕਟਰੀ ਕਾਮਰੇਡ ਸ਼ਿਵ ਰਾਮ ਦਾ ਕਰੋਨਾ ਕਾਰਨ ਦੇਹਾਂਤ ਹੋ ਗਿਆ। ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਸਕੱਤਰ ਕਾਮਰੇਡ ਲਸ਼ਕਰ ਸਿੰਘ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਕਨਵੀਨਰ ਕਾਮਰੇਡ ਕਰਮਜੀਤ ਸਿੰਘ ਪੀਰਕੋਟ ਅਤੇ ਕੁੁਲਦੀਪ ਸਿੰਘ ਜਗਜੀਤਪੁੁਰਾ ਨੇ ਦੱਸਿਆ ਕਿ ਕਾਮਰੇਡ ਸ਼ਿਵ ਰਾਮ ਦਾ ਪਿਛਲੇ ਕਰੀਬ 25 ਦਿਨਾਂ ਤੋਂ ਭੁਵਨੇਸ਼ਵਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਉਸੇ ਦਿਨ ਤੋਂ ਹੀ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਸੀ ਅਤੇ ਬੀਤੀ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੂਬਾ ਕਮੇਟੀ ਨੇ ਵਿਛੜੇ ਸਾਥੀ ਨੂੰ ਲਾਲ ਸਲਾਮ ਪੇਸ਼ ਕੀਤਾ|