ਨਵੀਂ ਦਿੱਲੀ, 25 ਦਸੰਬਰ
ਕੇਂਦਰ ਸਰਕਾਰ ਨੇ ਕੋਵਿਡ-19 ਟੀਕਾਕਰਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ 28-29 ਦਸੰਬਰ ਨੂੰ ਪੰਜਾਬ, ਅਸਾਮ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਵਿਚ ਰਿਹਰਸਲ ਕੀਤੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਅਭਿਆਸ ਤਹਿਤ ਟੀਕਾ ਸਪਲਾਈ, ਜਾਂਚ ਰਸੀਦ ਅਤੇ ਵੰਡ ਸਬੰਧਤ ਮੰਚ ਕੋ-ਵਿਨ ਵਿੱਚ ਲੋੜੀਂਦਾ ਡਾਟਾ ਪਾਉਣ, ਟੀਮ ਦੇ ਮੈਂਬਰਾਂ ਦੀ ਤਾਇਨਾਤੀ, ਰਿਪੋਰਟਿੰਗ ਦੀ ਤਿਆਰੀ ਤੋਂ ਇਲਾਵਾ ਸ਼ਾਮ ਨੂੰ ਮੀਟਿੰਗ ਹੋਵੇਗੀ।