ਸੌਰਭ ਮਲਿਕ
ਚੰਡੀਗੜ੍ਹ, 10 ਜਨਵਰੀ
ਕੋਵਿਡ-19 ਦੀ ਤੀਜੀ ਲਹਿਰ ਨੂੰ ਵੇਖਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਦਾਲਤਾਂ ਵਿੱਚ ਵਧਦੇ ਭੀੜ-ਭੜੱਕੇ ਨੂੰ ਘਟਾਉਣ ਲਈ ਹੁਣ ਕੇਸਾਂ ਦੀ ਸੁਣਵਾਈ ਜਿਸਤ-ਟਾਂਕ (ਔਡ-ਈਵਨ) ਫਾਰਮੂਲੇ ਤਹਿਤ ਕੀਤੀ ਜਾਵੇਗੀ। ਦੇਰ ਸ਼ਾਮ ਜਾਰੀ ਹੁਕਮਾਂ ਮੁਤਾਬਕ ਤਿੰਨ ਡਿਵੀਜ਼ਨ ਬੈਂਚ ਰੋਜ਼ਾਨਾ ਕੰਮ ਕਰਨਗੇ। ਜਸਟਿਸ ਅਗਸਟੀਨ ਜੌਰਜ ਮਸੀਹ, ਜਸਟਿਸ ਤੇਜਿੰਦਰ ਸਿੰਘ ਢੀਂਡਸਾ ਤੇ ਜਸਟਿਸ ਐੱਮ.ਐੱਸ.ਰਾਮਾਚੰਦਰਾ ਰਾਓ ਦਾ ਬੈਂਚ ‘ਔਡ’ ਤਰੀਕਾਂ ਜਿਵੇਂ 1,3, 5 ਆਦਿ ਨੂੰ ਕੇਸਾਂ ਦੀ ਸੁਣਵਾਈ ਕਰੇਗਾ। ਜਸਟਿਸ ਅਜੈ ਤਿਵਾੜੀ, ਜਸਟਿਸ ਰਿਤੂ ਬਾਹਰੀ ਤੇ ਜਸਟਿਸ ਜੀ.ਐੱਸ.ਸੰਧਾਵਾਲੀਆ ਅਧਾਰਿਤ ਬੈਂਚ ਈਵਨ ਤਰੀਕਾਂ ਜਿਵੇਂ 2, 4, 6 ਆਦਿ ਨੂੰ ਕੰਮ ਕਰੇਗਾ।