ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਜੂਨ
ਜ਼ਿਲੇ ਦੀ ਸਬ ਡਿਵੀਜ਼ਨ ਬਾਘਾਪੁਰਾਣਾ ਵਿੱਚ ਅੱਜ ਸ਼ਾਮ 6 ਵਜੇ ਦੇ ਕਰੀਬ ਉਸ ਵੇਲੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਜਦੋਂ ਇੱਕ ਕੁਰੀਅਰ ਦੀ ਦੁਕਾਨ ਉੱਤੇ ਪਾਰਸਲ ਵਿੱਚ ਜ਼ੋਰਦਾਰ ਧਮਾਕਾ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ।
ਜਾਣਕਾਰੀ ਅਨੁਸਾਰ ਬਾਘਾਪੁਰਾਣਾ ਵਿਖੇ ਕੋਟਕਪੂਰਾ ਸੜਕ ਉੱਪਰ ਸਥਿਤ ਸਟਾਰ ਕੁਰੀਅਰ ਸਰਵਿਸ ਉੱਪਰ ਦੋ ਨੌਜਵਾਨ ਮੋਗੇ ਤੋਂ ਕੁਰੀਅਰ ਬੈਗ ਲੈ ਕੇ ਪਹੁੰਚੇ। ਇਸੇ ਦੌਰਾਨ ਬੈਗ ਵਿੱਚ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਕੁਰੀਅਰ ਲਿਆਉਣ ਵਾਲਾ ਨੌਜਵਾਨ ਛੋਟੂ ਰਾਮ ਜਖ਼ਮੀ ਹੋ ਗਿਆ ਅਤੇ ਉਸਦਾ ਦਾ ਸਾਥੀ ਸੋਨੂੰ ਵਾਲ-ਵਾਲ ਬਚ ਗਿਆ।