ਜਗਜੀਤ ਕੁਮਾਰ
ਖਮਾਣੋਂ, 30 ਅਪਰੈਲ
ਨਗਰ ਪੰਚਾਇਤ ਖਮਾਣੋਂ ਦੇ ਨਵੇਂ ਬਣੇ ਪ੍ਰਧਾਨ ਡਾ. ਅਮਰਜੀਤ ਸੋਹਲ ਦੀ ਤਾਜਪੋਸ਼ੀ ਸਬੰਧੀ ਸਮਾਗਮ ਅੱਜ ਨਗਰ ਪੰਚਾਇਤ ਦਫ਼ਤਰ ਖਮਾਣੋਂ ਵਿੱਚ ਕਰਵਾਇਆ ਗਿਆ। ਇਸ ਮੌਕੇ ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਸਮਰਾਲਾ ਅਤੇ ਗੁਰਪ੍ਰੀਤ ਸਿੰਘ ਜੀਪੀ ਹਲਕਾ ਵਿਧਾਇਕ ਬਸੀ ਪਠਾਣਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਡਾ. ਅਮਰਜੀਤ ਸੋਹਲ ਦਾ ਮੂੰਹ ਮਿੱਠਾ ਕਰਵਾਕੇ ਉਨ੍ਹਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ। ਡਾ. ਅਮਰਜੀਤ ਸੋਹਲ ਨੇ ਕਿਹਾ ਕਿ ਉਹ ਆਪਣੇ ਇਸ ਅਹੁਦੇ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਕਿਹਾ ਕਿ ਪਾਰਟੀ ਵਿੱਚ ਵਧੀਆ ਕੰਮ ਕਰਨ ਵਾਲੇ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਖਮਾਣੋਂ ਦੇ ਸਾਰੇ ਕੌਂਸਲਰਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਹਰਬੰਸ ਸਿੰਘ ਪੰਧੇਰ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸੁਰਿੰਦਰ ਸਿੰਘ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ, ਡਾ. ਰਵਿੰਦਰ ਸਿੰਘ ਮਨੈਲਾ ਵਾਈਸ ਚੇਅਰਮੈਨ ਪੇਂਡੂ ਵਿਕਾਸ ਸੈੱਲ ਪੰਜਾਬ ਤੇ ਹੋਰ ਪਤਵੰਤੇ ਹਾਜ਼ਰ ਸਨ।