ਡਾ. ਪਿਆਰੇ ਲਾਲ ਗਰਗ
ਇੰਟਰਨੈੱਟ ਤੋਂ ਚਾਰ ਗੱਲਾਂ ਪੜ੍ਹ ਕੇ ਆਪੇ ਬਣੇ ਮਾਹਰ ਅਜਿਹੀਆਂ ਗੱਲਾਂ ਕਰਦੇ ਹਨ, ਜਿਨ੍ਹਾਂ ਤੋਂ ਸਾਡੇ ਸਮਾਜ ਨੂੰ ਭੀੜ ਤੰਤਰ ਬਣਾਉਣ ਲਈ ਕੀਤੇ ਗਏ ਅਮਲਾਂ ਦੇ ਸਫ਼ਲ ਹੋਣ ਦੀ ਝਲਕ ਪੈਂਦੀ ਹੈ।
ਇਨ੍ਹਾਂ ਦਾ ਬੇਸਮਝੀ ਵਾਲਾ ਪ੍ਰਚਾਰ ਹੈ ਕਿ ਜੇ ਕਰੋਨਾ ਦੀ ਕੋਈ ਦਵਾਈ ਹੈ ਹੀ ਨਹੀਂ ਤਾਂ ਹਸਪਤਾਲ ਕਿਸ ਵਾਸਤੇ ਲੈ ਕੇ ਜਾਂਦੇ ਹਨ। ਇਨ੍ਹਾਂ ਨੂੰ ਨਹੀਂ ਪਤਾ ਕਿ
• ਮਰੀਜ਼ ਤੇਜ਼ ਬੁਖਾਰ ਕਾਰਨ ਮਰ ਸਕਦਾ ਹੈ, ਤੇਜ਼ ਬੁਖਾਰ ਦਾ ਇਲਾਜ ਤਾਂ ਹੋ ਹੀ ਸਕਦਾ ਹੈ।
• ਮਰੀਜ਼ ਸਾਹ ਦੀ ਤਕਲੀਫ ਵਧਣ ਕਾਰਨ ਮਰ ਸਕਦਾ ਹੈ, ਸਾਹ ਦੀ ਤਕਲੀਫ ਤਾਂ ਘਟਾਈ ਹੀ ਜਾ ਸਕਦੀ ਹੈ।
• ਮਰੀਜ਼ ਖੂਨ ਵਗਣ ਕਾਰਨ ਮਰ ਸਕਦਾ ਹੈ, ਖੂਨ ਵਗਣੋਂ ਹਟਾਉਣ ਲਈ ਤਾਂ ਇਲਾਜ ਹੈ।
• ਆਕਸੀਜਨ ਦੀ ਕਮੀ ਨਾਲ ਮਰੀਜ਼ ਮਰ ਸਕਦਾ ਹੈ, ਆਕਸੀਜਨ ਲਾ ਕੇ ਇਹ ਕਮੀ ਤਾਂ ਦੂਰ ਕੀਤੀ ਜਾ ਹੀ ਸਕਦੀ ਹੈ।
• ਮਰੀਜ਼ ਅੰਦਰ ਖੂਨ ਦੇ ਗਤਲੇ ਬਣ ਸਕਦੇ ਹਨ, ਉਨ੍ਹਾਂ ਨੂੰ ਰੋਕਣ ਵਾਸਤੇ ਵੀ ਉਚ ਪੱਧਰਾ ਇਲਾਜ ਹੀ ਕੰਮ ਆਉਂਦਾ ਹੈ।
• ਮਰੀਜ਼ ਦਾ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ, ਉਹ ਵੀ ਹਸਪਤਾਲ ਵਿੱਚ ਦਵਾਈਆਂ ਅਤੇ ਉਪਚਾਰ ਨਾਲ ਵਧਾਇਆ ਜਾ ਸਕਦਾ ਹੈ।
• ਸਰੀਰ ਵੱਲੋਂ ਕਰੋਨਾਵਾਇਰਸ ਵਿਰੁੱਧ ਕੀਤੀ ਰੌਦਰ ਪ੍ਰਤੀਕਿਰਿਆ ਕਾਰਨ ਕਰੋਨਾ ਦੀਆਂ ਅਲਾਮਤਾਂ ਹੁੰਦੀਆਂ ਨੇ, ਉਸ ਰੌਦਰ ਪ੍ਰਕਿਰਿਆ ਨੂੰ ਜਾਂ ਕਹਿ ਲਓ ਰਿਐਕਸ਼ਨ ਨੂੰ ਤਾਂ ਠੱਲ੍ਹ ਪਾਈ ਹੀ ਜਾ ਸਕਦੀ ਹੈ।
• ਸਰੀਰ ਵਿੱਚ ਪਾਣੀ ਘਟਣ ਕਾਰਨ ਪਿਸ਼ਾਬ ਘੱਟ ਆਉਂਦਾ ਹੈ, ਬਲੱਡ ਪ੍ਰੈਸ਼ਰ ਘਟਦਾ ਹੈ, ਨਬਜ਼ ਤੇਜ਼ ਹੋ ਜਾਂਦੀ ਹੈ, ਸਾਹ ਔਖਾ ਆਉਂਦਾ ਹੈ, ਇਨ੍ਹਾਂ ਦਾ ਵੀ ਤਾਂ ਇਲਾਜ ਪਾਣੀ ਦੀ ਘਾਟ ਪੂਰੀ ਕਰਨ ਨਾਲ ਕੀਤਾ ਹੀ ਜਾ ਸਕਦਾ ਹੈ।
• ਕਰੋਨਾ ਆਪੇ ਮਰਦਾ ਹੈ, ਉਸ ਦੇ ਖੁਦ ਹੀ 10 ਦਿਨ ਤੋਂ ਲੈ ਕੇ ਛੇ ਹਫਤੇ ਵਿੱਚ ਖਾਤਮੇ ਦੇ ਸਮੇਂ ਦੌਰਾਨ ਸਹਾਰਾ ਦੇਣਾ ਵੀ ਤਾਂ ਇਲਾਜ ਹੈ।
ਬੱਸ ਇਹੀ ਕਾਰਨ ਹਨ ਕਿ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਅਤੇ ਸਹੀ ਉਪਚਾਰ ਦੀ ਲੋੜ ਹੁੰਦੀ ਹੈ।
ਸੰਪਰਕ: 99145-05009