ਅੰਮ੍ਰਿਤਸਰ: ਇੱਥੋਂ ਦੇ ਹਵਾਈ ਅੱਡੇ ’ਤੇ ਕਰੋਨਾ ਟੈਸਟ ਕਰਨ ਵਾਲੀ ਇੱਕ ਨਿੱਜੀ ਲੈਬ ਨੂੰ ਅੱਜ ਬਦਲ ਦਿੱਤਾ ਗਿਆ ਹੈ ਤੇ ਇਸ ਦੀ ਥਾਂ ਕੰਮ ਇਕ ਸਥਾਨਕ ਲੈਬ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਰੋਨਾ ਪਾਜ਼ੇਟਿਵ ਆਏ ਯਾਤਰੂਆਂ ਦੇ ਮੁੜ ਟੈਸਟ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਬੀਤੇ ਦਿਨ ਇਟਲੀ ਤੋਂ ਆਈਆਂ ਦੋ ਉਡਾਣਾਂ ਵਿੱਚੋਂ ਲਗਪਗ 300 ਯਾਤਰੀ ਕਰੋਨਾ ਪਾਜ਼ੇਟਿਵ ਆਏ ਸਨ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹਵਾਈ ਅੱਡਾ ਪ੍ਰਸ਼ਾਸਨ ਨਾਲ ਮੀਟਿੰਗ ਮਗਰੋਂ ਕਰੋਨਾ ਟੈਸਟ ਦਾ ਕੰਮ ਸਥਾਨਕ ਲੈਬ ਨੂੰ ਸੌਂਪ ਦਿੱਤਾ ਹੈ। -ਟਨਸ