ਚੰਡੀਗੜ੍ਹ (ਟਨਸ): ਪੰਜਾਬ ਵਿੱਚ ਕਰੋਨਾਵਾਇਰਸ ਕਾਰਨ 13 ਜਣਿਆਂ ਦੀ ਮੌਤ ਹੋ ਗਈ ਹੈ ਜਿਸ ਨਾਲ ਕਰੋਨਾ ਮ੍ਰਿਤਕਾਂ ਦੀ ਗਿਣਤੀ 16769 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ’ਚ 7396 ਨਵੇਂ ਕੇਸ ਮਿਲੇ ਹਨ ਜਦੋਂਕਿ 3599 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ਵਿੱਚ 41,250 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ ਲੁਧਿਆਣਾ ’ਚ 3, ਪਠਾਨਕੋਟ, ਮੁਹਾਲੀ ’ਚ 2-2, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਮਾਨਸਾ ਤੇ ਪਟਿਆਲਾ ’ਚ ਇੱਕ-ਇੱਕ ਜਣੇ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮੁਹਾਲੀ ’ਚ 1832, ਲੁਧਿਆਣਾ ’ਚ 1144, ਅੰਮ੍ਰਿਤਸਰ ’ਚ 963, ਜਲੰਧਰ ’ਚ 570, ਪਟਿਆਲਾ ’ਚ 465, ਬਠਿੰਡਾ ’ਚ 381, ਪਠਾਨਕੋਟ ’ਚ 260, ਰੋਪੜ ’ਚ 242, ਗੁਰਦਾਸਪੁਰ ’ਚ 237, ਹੁਸ਼ਿਆਰਪੁਰ ’ਚ 226, ਕਪੂਰਥਲਾ ’ਚ 184, ਤਰਨ ਤਾਰਨ ’ਚ 134, ਫ਼ਤਹਿਗੜ੍ਹ ਸਾਹਿਬ ’ਚ 98, ਬਰਨਾਲਾ ’ਚ 97, ਨਵਾਂ ਸ਼ਹਿਰ ’ਚ 85, ਫਾਜ਼ਿਲਕਾ ’ਚ 83, ਫਿਰੋਜ਼ਪੁਰ ’ਚ 82, ਮਾਨਸਾ ’ਚ 74, ਸੰਗਰੂਰ ’ਚ 68, ਫਰੀਦਕੋਟ ’ਚ 63, ਮੋਗਾ ’ਚ 62, ਮੁਕਤਸਰ ’ਚ 46 ਜਣੇ ਕਰੋਨਾ ਪਾਜ਼ੇਟਿਵ ਮਿਲੇ ਹਨ। ਹਰਿਆਣਾ ਵਿੱਚ ਕਰੋਨਾ ਦੇ 8900 ਪਾਜ਼ੇਟਿਵ ਕੇਸ ਮਿਲੇ ਹਨ ਜਦਕਿ ਛੇ ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ।