ਅਦਿਤੀ ਟੰਡਨ
ਨਵੀਂ ਦਿੱਲੀ, 27 ਜੁਲਾਈ
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ ਪਿਛਲੇ ਹਫ਼ਤੇ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ ਹੈ ਅਤੇ ਕੇਂਦਰ ਨੇ ਵੱਧ ਰਹੇ ਮਾਮਲਿਆਂ ਕਾਰਨ ਦੋਵਾਂ ਰਾਜਾਂ ਨੂੰ ਇਸ ਬਾਰੇ ਚੌਕਸ ਹੋਣ ਲਈ ਕਿਹਾ ਹੈ। 19 ਅਤੇ 26 ਜੁਲਾਈ ਨੂੰ ਖਤਮ ਹੋਏ ਹਫ਼ਤਿਆਂ ਵਿਚਕਾਰ ਪੰਜਾਬ ਵਿੱਚ ਔਸਤ ਰੋਜ਼ਾਨਾ ਕੇਸ 2.48 ਗੁਣਾ ਵੱਧ ਕੇ 254 ਤੋਂ 631 ਹੋ ਗਏ, ਜਦੋਂ ਕਿ ਹਿਮਾਚਲ ਵਿੱਚ 384 ਕੇਸਾਂ ਤੋਂ 603 ਤੱਕ 1.57 ਗੁਣਾ ਵਾਧਾ ਹੋਇਆ, ਜੋ ਕਿ ਸਾਰੇ ਰਾਜਾਂ ਵਿੱਚ ਸਭ ਤੋਂ ਵੱਧ ਵਾਧਾ ਦਰ ਹੈ। ਕੁੱਲ ਮਿਲਾ ਕੇ ਛੇ ਰਾਜਾਂ ਕੇਰਲਾ, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਕਰਨਾਟਕ ਅਤੇ ਉੜੀਸਾ ’ਚ ਰੋਜ਼ਾਨਾ ਔਸਤਨ 1,000 ਤੋਂ ਵੱਧ ਕੋਵਿਡ ਕੇਸ ਆ ਰਹੇ ਹਨ, ਜਦੋਂ ਕਿ ਗੁਜਰਾਤ, ਅਸਾਮ, ਤਿਲੰਗਾਨਾ, ਦਿੱਲੀ, ਪੰਜਾਬ, ਹਿਮਾਚਲ ਅਤੇ ਛੱਤੀਸਗੜ੍ਹ 500 ਤੋਂ 1,000 ਦੇ ਵਿਚਕਾਰ ਕੇਸ ਆ ਰਹੇ ਹਨ।