ਚੰਡੀਗੜ੍ਹ, 12 ਜੁਲਾਈ
ਉੱਘੇ ਰੈਸਲਰ ਦਲੀਪ ਰਾਣਾ ਉਰਫ ਦਿ ਗਰੇਟ ਖਲੀ ’ਤੇ ਟੌਲ ਮੁਲਾਜ਼ਮ ਨੂੰ ਥੱਪੜ ਮਾਰਨ ਦੇ ਦੋਸ਼ ਲੱਗੇ ਹਨ। ਇਸ ਤੋਂ ਬਾਅਦ ਟੌਲ ਮੁਲਾਜ਼ਮਾਂ ਨੇ ਖਲੀ ਦੀ ਕਾਰ ਘੇਰ ਲਈ। ਇਸ ਤੋਂ ਬਾਅਦ ਪੁਲੀਸ ਨੇ ਖਲੀ ਨੂੰ ਸੁਰੱਖਿਅਤ ਬਾਹਰ ਕੱਢਿਆ। ਟੌਲ ਮੁਲਾਜ਼ਮਾਂ ਦਾ ਦੋਸ਼ ਹੈ ਕਿ ਉਨ੍ਹਾਂ ਖਲੀ ਦਾ ਪਛਾਣ ਪੱਤਰ ਮੰਗਿਆ ਸੀ ਪਰ ਉਨ੍ਹਾਂ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਤੇ ਥੱਪੜ ਮਾਰਿਆ। ਲੁਧਿਆਣਾ ਪੁਲੀਸ ਨੇ ਦੱਸਿਆ ਹੈ ਕਿ ਹਾਲੇ ਤਕ ਇਸ ਸਬੰਧੀ ਕਿਸੇ ਨੇ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ। ਇਸ ਸਬੰਧੀ ਖਲੀ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸਨ ਕਿ ਫਿਲੌਰ ਲਾਗਲੇ ਲਾਡੋਵਾਲ ਟੌਲ ਪਲਾਜ਼ੇ ’ਤੇ ਟੌਲ ਮੁਲਾਜ਼ਮਾਂ ਨੇ ਖਲੀ ਨੂੰ ਫੋਟੋ ਖਿਚਵਾਉਣ ਲਈ ਪ੍ਰੇਸ਼ਾਨ ਕੀਤਾ। ਉਨ੍ਹਾਂ ਨੂੰ ਕਾਰ ਤੋਂ ਉਤਰਨ ਲਈ ਕਿਹਾ ਗਿਆ। ਏਜੰਸੀ