ਖਮਾਣੋਂ: ਨਗਰ ਪੰਚਾਇਤ ਖਮਾਣੋਂ ਦੀਆਂ ਚੋਣਾਂ ਦੇ ਜੇਤੂ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਕਾਫ਼ੀ ਥਾਈਂ ਭੰਗੜੇ ਪਾ ਕੇ ਖੁਸ਼ੀ ਮਨਾਈ ਗਈ। ਵਾਰਡ ਨੰਬਰ 1 ਵਿੱਚੋਂ ਕਾਂਗਰਸੀ ਉਮੀਦਵਾਰ ਕੁਸਮ ਵਰਮਾ, ਵਾਰਡ ਨੰਬਰ 2 ਤੋਂ ਕਾਂਗਰਸ ਦੇ ਗੁਰਿੰਦਰ ਸਿੰਘ ਸੋਨੀ, ਵਾਰਡ 3 ਵਿਚ ਆਜ਼ਾਦ ਉਮੀਦਵਾਰ ਮਨਦੀਪ ਕੌਰ, ਵਾਰਡ 4 ਵਿਚ ਆਜ਼ਾਦ ਉਮੀਦਵਾਰ ਰਣਵੀਰ ਸਿੰਘ, ਵਾਰਡ 5 ਵਿੱਚ ਆਜ਼ਾਦ ਉਮੀਦਵਾਰ ਸੁਖਵਿੰਦਰ ਕੌਰ, ਵਾਰਡ ਨੰਬਰ 6 ਵਿਚ ਕਾਂਗਰਸ ਦੇ ਗੁਰਦੀਪ ਸਿੰਘ, ਵਾਰਡ 7 ਵਿੱਚੋਂ ਬਹੁਜਨ ਸਮਾਜ ਪਾਰਟੀ ਦੀ ਹਰਜੀਤ ਕੌਰ ਜੱਸੀ, ਵਾਰਡ 8 ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਰਾਜੀਵ ਆਹੂਜਾ, ਵਾਰਡ 9 ਵਿੱਚ ਬਲਜੀਤ ਕੌਰ ਸਿੱਧੂ, ਵਾਰਡ ਨੰਬਰ 10 ਵਿੱਚੋਂ ਕਾਂਗਰਸ ਪਾਰਟੀ ਦੇ ਡਾ. ਅਮਰਜੀਤ ਸੋਹਲ, ਵਾਰਡ 11 ਵਿੱਚੋਂ ਆਜ਼ਾਦ ਉਮੀਦਵਾਰ ਮਨਜੀਤ ਕੌਰ, ਵਾਰਡ ਨੰਬਰ 12 ਵਿਚ ਆਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ ਕਾਕਾ, ਵਾਰਡ 13 ਵਿੱਚੋਂ ਆਜ਼ਾਦ ਉਮੀਦਵਾਰ ਹਰਦੀਪ ਸਿੰਘ ਝੰਡਾ ਜੇਤੂ ਰਹੇ। -ਜਗਜੀਤ ਕੁਮਾਰ