ਨਵੀਂ ਦਿੱਲੀ, 8 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਡਿਜੀਟਲ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਨੂੰ ਅੱਗੇ ਰੱਖਣ ਵਿੱਚ ਪੰਜਾਬ ਦੀ ਵੱਖਰੀ ਪਛਾਣ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਰਤਾਰਪੁਰ ਸਾਹਿਬ ਨੂੰ ਭਾਰਤ ’ਚ ਨਹੀਂ ਰੱਖ ਸਕੀ। ਭਾਜਪਾ ਤੇ ਐੱਨਡੀਏ ਦਾ ਉਦੇਸ਼ ਨਵਾਂ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਹੱਦੀ ਖੇਤਰ ਵਿਕਾਸ ਅਥਾਰਟੀ ਬਣਾਈ ਜਾਵੇਗੀ।