ਸੰਗਰੂਰ:
ਪੰਜਾਬ ਪੈਨਸ਼ਨਰਜ਼ ਐਂਡ ਅਲਾਈਡ ਸਰਵਿਸਿਜ਼ ਯੂਨੀਅਨ ਨੇ ਸੂਬਾ ਪੱਧਰੀ ਵੀਡੀਓ ਕਾਨਫ਼ਰੰਸ ਮੀਟਿੰਗ ਵਿੱਚ ਪਾਸ ਕੀਤੇ ਮਤੇ ਰਾਹੀਂ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਗਿਆ ਕਿ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਮਾਤਰ ਆਈ.ਏ.ਐੱਸ. ਅਧਿਕਾਰੀਆਂ ਦਾ ਖਿਆਲ ਰੱਖਦੀ ਹੈ ਅਤੇ ਲੋ ਪੇਡ ਕਰਮਚਾਰੀਆਂ ਨਾਲ ਵਿਤਕਰੇ ਵਾਲਾ ਸਲੂਕ ਕਰਦੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਉਚ ਅਧਿਕਾਰੀਆਂ ਨੂੰ ਹੁਣ ਤੱਕ ਮਿਲਣਯੋਗ ਮਹਿੰਗਾਈ ਭੱਤਾ ਅਤੇ ਸੋਧੇ ਸਕੇਲ ਤਹਿਤ ਬਣਦੇ ਬਕਾਏ ਸਮੇਤ ਅਦਾਇਗੀ ਕਰ ਦਿੱਤੀ ਹੈ, ਜਦੋਂ ਕਿ ਬਾਕੀ ਸਾਰੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਤੇ ਸੋਧੇ ਸਕੇਲ ਹਾਲੇ ਤਕ ਨਹੀਂ ਦਿੱਤੇ ਗਏ ਹਨ। ਸਕੱਤਰ ਜਨਰਲ ਕੇ.ਕੇ.ਜਿੰਦਲ ਨੇ ਇਸ ਕਾਣੀ ਵੰਡ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਮੁਲਾਜ਼ਮਾਂ ਦਾ ਬਣਦਾ ਹੱਕ ਤੁਰੰਤ ਦਿੱਤਾ ਜਾਵੇ।
-ਪੱਤਰ ਪ੍ਰੇਰਕ