ਬੀਰਬਲ ਰਿਸ਼ੀ
ਸ਼ੇਰਪੁਰ, 5 ਜੂਨ
ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਢਾਲ ਬਣਕੇ ਵੱਡੇ-ਵੱਡੇ ਰਸੂਖਵਾਨਾ ਸਾਹਮਣੇ ਡਟਣ ਵਾਲੇ ਲੋਕ ਘੋਲਾਂ ਦੇ ਨਾਇਕ ਕਾਮਰੇਡ ਸੁਖਦੇਵ ਬੜੀ (79) ਨਹੀਂ ਰਹੇ। ਉਹ ਕਈ ਦਿਨਾਂ ਤੋਂ ਸੰਗਰੂਰ ਵਿਖੇ ਦਾਖਲ ਸਨ, ਜਿੱਥੋਂ ਉਨ੍ਹਾਂ ਦੀ ਹਾਲਤ ਵਿਗੜਣ ’ਤੇ ਬੀਤੇ ਦਿਨ ਡੀਐੱਮਸੀ ਲੁਧਿਆਣਾ ਭੇਜਿਆ ਗਿਆ ਸੀ ਪਰ ਉਹ ਮੌਤ ਕੋਲੋਂ ਜ਼ਿੰਦਗੀ ਦੀ ਬਾਜ਼ੀ ਹਾਰ ਗਏ।