ਪੱਤਰ ਪ੍ਰੇਰਕ
ਭੀਖੀ, 13 ਸਤੰਬਰ
ਕਾਮਰੇਡ ਕਿਰਪਾਲ ਬੀਰ ਦਾ ਅੱਜ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਨ੍ਹਾਂ ਦੀ ਦੇਹ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਭੀਖੀ ਵਿੱਚ ਦਰਸ਼ਨਾਂ ਲਈ ਰੱਖਣ ਮਗਰੋਂ ਸ਼ਹਿਰ ’ਚ ਅੰਤਿਮ ਯਾਤਰਾ ਕੱਢੀ ਗਈ। ਇਸ ਮੌਕੇ ਪਿੰਡ ਬੀਰ ਖੁਰਦ ਵਿੱਚ ਇਨਕਲਾਬੀ ਸਨਮਾਨ ਤੇ ਨਾਅਰਿਆਂ ਦੀ ਗੂੰਜ ਵਿੱਚ ਕਾਮਰੇਡ ਕਿਰਪਾਲ ਬੀਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ 18 ਸਤੰਬਰ ਨੂੰ ਪਿੰਡ ਬੀਰ ਖੁਰਦ ਵਿੱਚ ਕਰਵਾਇਆ ਜਾਵੇਗਾ। ਸੀਪੀਆਈ ਐੱਮਐੱਲ ਲਬਿਰੇਸ਼ਨ ਆਗੂ ਕਾਮਰੇਡ ਪ੍ਰਸ਼ੋਤਮ ਸ਼ਰਮਾ, ਸੁਖਦਰਸ਼ਨ ਨੱਤ, ਕਾਮਰੇਡ ਰਾਜਵਿੰਦਰ ਰਾਣਾ, ਭਗਵੰਤ ਸਮਾਓਂ, ਰੁਲਦੂ ਸਿੰਘ ਮਾਨਸਾ ਤੇ ਸਕੱਤਰ ਗੁਰਨਾਮ ਭੀਖੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਕਿਰਪਾਲ ਸਿੰਘ ਬੀਰ ਆਖ਼ਰੀ ਸਮੇਂ ਵੀ ਦਿੱਲੀ ’ਚ ਚੱਲੇ ਕਿਸਾਨ ਘੋਲ ਵਿੱਚ ਡਟੇ ਰਹੇ ਸਨ।