ਕੁਲਦੀਪ ਸਿੰਘ
ਚੰਡੀਗੜ੍ਹ, 20 ਅਕਤੂਬਰ
ਅਧਿਆਪਕ ਸੰਘਰਸ਼ ਦੇ ਮੋਹਰੀ ਰਹੇ ਸਾਬਕਾ ਆਗੂ ਕੇਸੀ ਸ਼ਰਮਾ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਉਹ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਰਹੇ ਹਨ। ਉਹ ਕੁੱਝ ਸਮਾਂ ਪਹਿਲਾਂ ਆਸਟਰੇਲੀਆ ਆਪਣੇ ਪੁੱਤਰ ਕੋਲ ਗਏ ਸਨ। ਉਥੇ ਉਨ੍ਹਾਂ ਦਾ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਚੰਡੀਗੜ੍ਹ ਤੋਂ ਛਾਪਦੇ ਦੇਸ਼ ਸੇਵਕ ਅਖਬਾਰ ਦੇ ਜਨਰਲ ਮੈਨੇਜਰ ਵੀ ਰਹੇ ਹਨ। ਸ੍ਰੀ ਸ਼ਰਮਾ ਸੀਪੀਆਈ (ਐੱਮ) ਵਿੱਚ ਪਾਰਟੀ ਮੈਂਬਰਾਂ ਦੀ ਸਕੂਲਿੰਗ ਵੀ ਕਰਦੇ ਰਹੇ। ਉਨ੍ਹਾਂ ਵੱਲੋਂ ਕਈ ਕਿਤਾਬਾਂ ਲਿਖੀਆਂ ਗਈਆਂ ਅਤੇ ਵੱਖ-ਵੱਖ ਅਖਬਾਰਾਂ ਵਿੱਚ ਚਰਚਿਤ ਮਾਮਲਿਆਂ ਉਤੇ ਲੇਖ ਲਿਖਦੇ ਰਹੇ ਹਨ। ਉਨ੍ਹਾਂ ਦਾ ਸਸਕਾਰ ਆਸਟਰੇਲੀਆ ਵਿੱਚ ਹੀ ਕੀਤਾ ਜਾਵੇਗਾ।