ਚੰਡੀਗੜ੍ਹ (ਟਨਸ): ਕਾਮਰੇਡ ਅਤਵਾਰ ਸਿੰਘ ਜੌਹਲ (84) ਦਾ ਅੱਜ ਬਰਮਿੰਘਮ ਦੇ ਇੱਕ ਹਸਪਤਾਲ ’ਚ ਦੇਹਾਂਤ ਹੋ ਗਿਆ। ਉਨ੍ਹਾਂ ਸਾਰੀ ਉਮਰ ਸਾਮਰਾਜਵਾਦ ਤੇ ਨਸਲਵਾਦ ਦਾ ਵਿਰੋਧ ਕੀਤਾ। ਉਹ ਟਰੇਡ ਯੂਨੀਅਨ ਵਿੱਚ ਕਾਫੀ ਸਰਗਰਮ ਰਹੇ ਅਤੇ ਉਹ ਲੋਕਾਂ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਕਰਦੇ ਰਹੇ। ਉਹ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਆਈਡਬਲਿਊਏ), ਫਾਊਂਡਰੀ ਵਰਕਰ ਤੇ ਟਰੇਡ ਯੂਨੀਅਨ ਲੈਕਚਰ ਦੇ ਕੌਮੀ ਪ੍ਰਧਾਨ ਵੀ ਰਹੇ। ਉਹ ਇਸ ਜਥੇਬੰਦੀ ਨਾਲ 30 ਸਾਲ ਜੁੜੇ ਰਹੇ। ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਕਾਰਨ ਪਰਿਵਾਰ, ਸਨੇਹੀਆਂ ਤੇ ਦੋਸਤਾਂ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦਾ ਜਨਮ ਨਵੰਬਰ 1937 ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਮੰਜਕੀ ਵਿੱਚ ਹੋਇਆ ਸੀ।