ਪੱਤਰ ਪ੍ਰੇਰਕ
ਰੂਪਨਗਰ, 12 ਜੁਲਾਈ
ਸਥਾਨਕ ਬੇਲਾ ਚੌਕ ’ਚ ਸਥਿਤ ‘ਮੋਰ’ ਸ਼ਾਪਿੰਗ ਮਾਲ ਦੇ ਅੱਜ ਐਤਵਾਰ ਨੂੰ ਲੌਕਡਾਊਨ ਦੇ ਬਾਵਜੂਦ ਖੁੱਲ੍ਹਾ ਰੱਖਣ ਅਤੇ ਸ਼ਾਪਿੰਗ ਮਾਲ ਦੇ ਇੱਕ ਪ੍ਰਬੰਧਕ ਵੱਲੋਂ ਇੱਕ ਪੱਤਰਕਾਰ ਨਾਲ ਕਥਿਤ ਤੌਰ ’ਤੇ ਦੁਰਵਿਹਾਰ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ਨੂੰ ਲੈ ਕੇ ਪੱਤਰਕਾਰ ਵੱਲੋਂ ਥਾਣਾ ਸਿਟੀ ਰੂਪਨਗਰ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਬੇਲਾ ਚੌਕ ’ਚ ਸਥਿਤ ‘ਮੋਰ’ ਸ਼ਾਪਿੰਗ ਮਾਲ ਦੇ ਖੁੱਲ੍ਹਾ ਹੋਣ ਤੋਂ ਬਾਅਦ ਜਦੋਂ ਇਸ ਸਬੰਧ ਵਿੱਚ ਪੱਤਰਕਾਰ ਨੇ ਖੁੱਲ੍ਹੇ ਮਾਲ ਦੀ ਬਾਹਰ ਤੋਂ ਫੋਟੋ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮਾਲ ਦੇ ਬਰਾਂਡੇ ’ਚ ਖੜ੍ਹੇ ਇੱਕ ਪ੍ਰਬੰਧਕ ਨੇ ਪੱਤਰਕਾਰ ਨਾਲ ਦੁਰਵਿਵਹਾਰ ਕੀਤਾ ਅਤੇ ਫੋਟੋ ਖਿੱਚਣ ਤੋਂ ਰੋਕਿਆ। ਇਸ ਸਬੰਧੀ ਸਿਟੀ ਥਾਣਾ ਰੂਪਨਗਰ ਦੇ ਵਧੀਕ ਐੱਸਐੱਚਓ ਰਾਹੁਲ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ’ਚ ਛੇਤੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।