ਪੱਤਰ ਪ੍ਰੇਰਕ
ਰੂਪਨਗਰ, 3 ਅਗਸਤ
ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਸਾਦੇ ਸਮਾਗਮ ਦੌਰਾਨ ਸਕੂਲ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਨਵਜੋਤ ਸਿੰਘ ਨੂੰ ‘ਗੋਲਡ ਕੀ ਬਰੋਕਰ’ ਬੀਮਾ ਕੰਪਨੀ ਵੱਲੋਂ ਵਿਦਿਆਰਥੀ ਦੀ ਮਾਤਾ ਦੀ ਮੌਤ ਦੇ ਮੁਆਵਜ਼ੇ ਵਜੋਂ 2 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ। ਇਸ ਮੌਕੇ ਬੀਮਾ ਕੰਪਨੀ ਦੇ ਡਾਇਰੈਕਟਰ ਐੱਸਕੇ ਜੈਨ, ਸਕੂਲ ਦੇ ਮੈਨੇਜਰ ਰਵਿੰਦਰ ਤਲਵਾੜ, ਚੇਅਰਮੈਨ ਮੋਹਿਤ ਜੈਨ, ਵਾਈਸ ਚੇਅਰਮੈਨ ਯੋਗੇਸ਼ ਮੋਹਨ ਪੰਕਜ ਅਤੇ ਪ੍ਰਿੰਸੀਪਲ ਸੰਗੀਤਾ ਰਾਣੀ ਆਦਿ ਹਾਜ਼ਰ ਸਨ।