ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੁਲਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਿਹਤ ਕਾਮਿਆਂ ਲਈ ‘ਪੰਜਾਬ ਕੋਵਿਡ-19 ਇਲਾਜ ਪ੍ਰਬੰਧਨ ਕਿਤਾਬਚਾ’ ਜਾਰੀ ਕੀਤਾ ਹੈ। ਇੱਕੋ ਹਵਾਲੇ ਨਾਲ ਸੌਖਿਆ ਸਮਝੇ ਜਾਣ ਵਾਲੇ ਇਸ ਕਿਤਾਬਚੇ ਦਾ ਉਦੇਸ਼ ਮਹਾਮਾਰੀ ਦੇ ਹਰੇਕ ਪਹਿਲੂ ਨਾਲ ਨਿਪਟਣ ਲਈ ਤਾਲਮੇਲ ਵਾਲੀ ਪਹੁੰਚ ਰਾਹੀਂ ਮੌਤ ਦਰ ਘਟਾਉਣਾ ਹੈ। ਮੁੱਖ ਮੰਤਰੀ ਨੇ ਕਿਤਾਬਚੇ ਨੂੰ ਉਨ੍ਹਾਂ ਦੀ ਸਰਕਾਰ ਦੇ ‘ਮਿਸ਼ਨ ਫਤਹਿ’ ਲਈ ਹੋਰ ਕਾਰਗਾਰ ਸਿੱਧ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਿਤਾਬਚਾ ਕੋਵਿਡ ਪ੍ਰਬੰਧਨ ਬਾਰੇ ਕੌਮੀ ਪ੍ਰੋਟੋਕੋਲ ਅਤੇ ਸੂਬੇ ਦੀਆਂ ਲੋੜਾਂ ਦਰਮਿਆਨ ਪੁਲ ਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਿਤਾਬਚਾ ਕਰੋਨਾਵਾਇਰਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਵਿੱਚ ਲੱਗੇ ਸਿਹਤ ਕਰਮੀਆਂ ਨੂੰ ਮਹਾਮਾਰੀ ਨਾਲ ਬਿਹਤਰ ਢੰਗ ਨਾਲ ਨਿਪਟਣ ਲਈ ਲੋੜੀਂਦੇ ਸਾਧਾਨਾਂ ਦੀ ਪਹੁੰਚ ਮੁਹੱਈਆ ਕਰਵਾਏਗਾ।