ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਜੁਲਾਈ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਕਲਾਸ ਫੋਰਥ ਗੋਰਮਿੰਟ ਐਂਪਲਾਈਜ ਯੂਨੀਅਨ ਪੰਜਾਬ ਵਲੋਂ ਇਥੇ ਸਿੰਜਾਈ ਵਿਭਾਗ ਆਈਬੀ ਬਾਰਾਖੂਹ ਕੰਪਲੈਕਸ ਵਿਖੇ ਘੜੇ ਭੰਨ੍ਹ ਕੇ ਵਿੱਤ ਵਿਭਾਗ ਦੇ 17 ਜੁਲਾਈ ਦੇ ਤਨਖਾਹ ਸਕੇਲਾਂ ਸਬੰਧੀ ਪੱਤਰ ਦੀਆਂ ਕਾਪੀਆਂ ਸਾੜੀਆਂ। ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਕੋਵਿਡ-19 ਦੇ ਓਹਲੇ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ, ਦਿਹਾੜੀਦਾਰਾਂ, ਕੰਟਰੈਕਟ, ਆਊਟਸੋਰਸ ਅਤੇ ਪਾਰਟਟਾਈਮ ਕਰਮੀਆਂ ਨੂੰ ਰੈਗੂਲਰ ਕਰਨ ਸਮੇਤ ਸਾਢੇ ਤਿੰਨ ਸਾਲਾਂ ਤੋਂ ਮੰਗਾਂ ਨਹੀਂ ਮੰਨ ਰਹੀ। ਇਸ ਮੌਕੇ ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲਖਾ, ਰਾਮ ਕਿਸ਼ਨ, ਰਾਮ ਕੁਮਾਰ ਸੋਹਤਾ, ਕੇਸਰ ਸਿੰਘ ਸੈਣੀ, ਸੁਰਜਪਾਲ ਯਾਦਵ, ਗੁਰਦਰਸ਼ਨ ਸਿੰਘ ਕੁਲਵਿੰਦਰ ਸਿੰਘ ਨੇ ਸੰਬੋਧਨ ਕੀਤਾ।