ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਅਗਸਤ
ਖੇਤੀ ਵਿਰੋਧੀ ਕਾਨੂੰਨਾਂ ਨੂੰ ਸਹੀ ਦੱਸਣ ਵਾਲੇ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਬੈੱਲਬੌਟਮ’ ਦੇ ਵਿਰੋਧ ’ਚ ਨੌਜਵਾਨਾਂ ਨੇ ਅੱਜ ਇੱਥੇ ਫੁਹਾਰਾ ਚੌਕ ਸਥਿਤ ਫੂਲ ਸਿਨੇਮਾ ਘਰ ਦੇ ਬਾਹਰ ਧਰਨਾ ਦਿੱਤਾ। ਸਿਨੇਮੇ ਦੇ ਮੈਨੇਜਰ ਵੱਲੋਂ ਇਹ ਫਿਲਮ ਨਾ ਚਲਾਉਣ ਦਾ ਭਰੋੋਸਾ ਦੇਣ ਮਗਰੋਂ ਇਨ੍ਹਾਂ ਨੌਜਵਾਨਾਂ ਨੇ ਦੇਰ ਸ਼ਾਮ ਸਾਢੇ ਅੱਠ ਵਜੇ ਧਰਨਾ ਸਮਾਪਤ ਕਰ ਦਿੱਤਾ।