ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 21 ਜਨਵਰੀ
ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਸੀਟੂ ਪੰਜਾਬ ਦੇ ਮੈਂਬਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਂਲੋ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਨੀਲੋ ਤੇ ਜਨਰਲ ਸੈਕਟਰੀ ਦੇਵੀ ਦਾਸ ਮਿਆਣੀ ਦੱਸਿਆ ਕਿ ਚੌਕੀਦਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 24 ਜਨਵਰੀ ਨੂੰ ਲੁਧਿਆਣਾ, 29 ਜਨਵਰੀ ਨੂੰ ਨਵਾਂ ਸ਼ਹਿਰ, ਪਹਿਲੀ ਫਰਵਰੀ ਨੂੰ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ, ਦੋ ਫਰਵਰੀ ਨੂੰ ਹੁਸ਼ਿਆਰਪੁਰ, ਚਾਰ ਫਰਵਰੀ ਨੂੰ ਅੰਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ, ਛੇ ਫਰਵਰੀ ਨੂੰ ਤਰਨ ਤਾਰਨ, ਅੱਠ ਫਰਵਰੀ ਨੂੰ ਕਪੂਰਥਲਾ ਤੇ ਜਲੰਧਰ, ਨੌਂ ਫਰਵਰੀ ਨੂੰ ਮੋਗਾ ਤੇ ਫਾਜ਼ਿਲਕਾ ਅਤੇ ਸੂਬਾ ਪੱਧਰੀ ਰੈਲੀ 12 ਫਰਵਰੀ ਨੂੰ ਜਲੰਧਰ ਵਿਖੇ ਕੀਤੀ ਜਾਵੇਗੀ।