ਪੱਤਰ ਪ੍ਰੇਰਕ
ਅਮਲੋਹ, 17 ਜੂਨ
ਇਥੋਂ ਦੇ ਵਾਰਡ ਨੰਬਰ-11 ਵਿੱਚ ਲੱਖ ਦਾਤਾਂ ਲਾਲਾਂ ਵਾਲਾ ਪੀਰ ਦੇ ਅਸਥਾਨ ’ਤੇ ਸਮੂਹ ਸ਼ਹਿਰ ਵਾਸੀਆਂ, ਐੱਨ.ਆਰ.ਆਈ ਭਰਾਵਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਭੰਡਾਰਾ ਅਤੇ ਦੂਜਾ ਵਿਸ਼ਾਲ ਕੁਸ਼ਤੀ ਦੰਗਲ ਪਹਿਲਵਾਨ ਸਵ. ਕਰਨਵੀਰ ਦਿਓਲ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ। ਇਸ ਸਬੰਧੀ ਪਹਿਲਵਾਨ ਰਾਜ ਅਮਲੋਹ ਨੇ ਦੱਸਿਆ ਕਿ ਛਿੰਝ ਵਿਚ ਝੰਡੀ ਦੀ ਕੁਸ਼ਤੀ ਸੋਨੂੰ ਚੀਮਾ ਨੇ ਸੁਨੀਲ ਜ਼ੀਰਕਪੁਰ ਨੂੰ ਚਿੱਤ ਕਰਕੇ ਜਿੱਤੀ। ਦੂਸਰੀ ਝੰਡੀ ਦੀ ਕੁਸ਼ਤੀ ਵਿੱਚ ਸੀਪਾ ਲੰਗ ਨੇ ਅੰਮਿਤ ਚੰਡੀਗੜ੍ਹ ਨੂੰ ਹਰਾਇਆ। ਝੰਡੀ ਦੀ ਕੁਸ਼ਤੀ ’ਚ ਮੋਟਰਸਾਈਕਲ ਦਾ ਇਨਾਮ ਸੁਰਜੀਤ ਸਿੰਘ ਖੰਡੂਪੁਰ ਇੰਗਲੈਂਡ ਵਾਲਿਆਂ ਵੱਲੋਂ ਦਿੱਤਾ ਗਿਆ।