ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਅਪਰੈਲ
ਭਾਰਤ ਸਰਕਾਰ ਵੱਲੋਂ ਦੇਸ਼ ਦੇ ਸਰਵੋਤਮ ਥਾਣਿਆਂ ਦੀ ਚੋਣ ਅਤੇ ਦਰਜਾਬੰਦੀ ਲਈ ਕਰਵਾਏ ਇੱਕ ਸਾਲਾਨਾ ਸਰਵੇਖਣ ਵਿੱਚ ਜ਼ਿਲ੍ਹਾ ਸੰਗਰੂਰ ਦੇ ਥਾਣਾ ਛਾਜਲੀ ਨੂੰ ਪੰਜਾਬ ਦਾ ਸਰਵੋਤਮ ਪੁਲੀਸ ਸਟੇਸ਼ਨ ਚੁਣਿਆ ਗਿਆ ਹੈ। ਇਸ ਚੋਣ ਮਗਰੋਂ ਡੀਜੀਪੀ ਵੀ.ਕੇ. ਭਾਵੜਾ ਨੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ‘ਸਰਟੀਫਿਕੇਟ ਆਫ਼ ਐਕਸੀਲੈਂਸ’ ਨੂੰ ਜ਼ਿਲ੍ਹਾ ਸੰਗਰੂਰ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੂੰ ਏਡੀਜੀਪੀ (ਐੱਚਆਰਡੀ) ਸ਼ਸ਼ੀ ਪ੍ਰਭਾ ਦੀ ਮੌਜੂਦਗੀ ਵਿੱਚ ਪ੍ਰਦਾਨ ਕੀਤਾ। ਜਾਣਕਾਰੀ ਅਨੁਸਾਰ ਇਸ ਪ੍ਰਾਪਤੀ ਲਈ ਐੱਸਐੱਸਪੀ ਸਿੱਧੂ ਦੀ ਸਿਫਾਰਸ਼ ’ਤੇ ਡੀਜੀਪੀ ਨੇ ਪ੍ਰਿਥਵੀ ਸਿੰਘ ਡੀਐੱਸਪੀ ਦਿੜ੍ਹਬਾ, ਇੰਸਪੈਕਟਰ ਦਵਿੰਦਰ ਸਿੰਘ ਐੱਸਐੱਚਓ ਦਿੜ੍ਹਬਾ, ਸਬ-ਇੰਸਪੈਕਟਰ ਅਮਨਦੀਪ ਕੌਰ ਇੰਚਾਰਜ ਸਾਈਬਰ ਸੈੱਲ, ਏਐੱਸਆਈ ਵਰਿੰਦਰ ਸਿੰਘ, ਏਐੱਸਆਈ ਮੇਜਰ ਸਿੰਘ ਐੱਮਐੱਚਸੀ ਥਾਣਾ ਛਾਜਲੀ ਨੂੰ ਡੀਜੀਪੀ ਕੰਮੈਂਡੇਸ਼ਨ ਡਿਸਕ ਨਾਲ ਤੇ ਸਬ-ਇੰਸਪੈਕਟਰ ਗਗਨਦੀਪ ਸਿੰਘ, ਸੀਨੀਅਰ ਸੀਟੀ ਭੁਪਿੰਦਰ ਸਿੰਘ ਸੀਸੀਟੀਐੱਨਐੱਸ, ਸੀਟੀ ਗੁਰਪ੍ਰੀਤ ਸਿੰਘ ਥਾਣਾ ਛਾਜਲੀ ਐੱਲ-ਸੀਟੀ ਮਨਦੀਪ ਕੌਰ ਥਾਣਾ ਛਾਜਲੀ ਨੂੰ ਵੀ ਕਲਾਸ-1 ਸਰਟੀਫਿਕੇਟ ਨਾਲ ਸਨਮਾਨਿਤ ਕੀਤਾ।