ਧਰਮਸ਼ਾਲਾ, 4 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਰਾਤ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਮਾਤਾ ਬਗਲਾਮੁਖੀ ਮੰਦਿਰ ਵਿੱੱਚ ਮੱਥਾ ਟੇਕਿਆ। ਮੰਦਿਰ ਦੇ ਪੁਜਾਰੀ ਅਚਾਰੀਆ ਦਿਨੇਸ਼ ਨੇ ਦੱਸਿਆ ਕਿ ਮੁੱਖ ਮੰਤਰੀ ਵੀਰਵਾਰ ਅੱਧੀ ਰਾਤ ਨੂੰ ਹਵਨ ਵਿੱਚ ਸ਼ਾਮਲ ਹੋਏ, ਜੋ ਤੜਕੇ ਡੇਢ ਵਜੇ ਖ਼ਤਮ ਹੋਇਆ। ਮੁੱਖ ਮੰਤਰੀ ਵਜੋਂ ਚਾਰਜ ਲੈਣ ਮਗਰੋਂ ਚੰਨੀ ਦੀ ਇਸ ਮੰਦਿਰ ਵਿੱਚ ਇਹ ਤੀਜੀ ਫੇਰੀ ਹੈ। ਪੁਜਾਰੀ ਨੇ ਕਿਹਾ ਕਿ ਚੰਨੀ ਇਸ ਮੰਦਿਰ ਵਿੱਚ ਮੱਥਾ ਟੇਕਣ ਲਈ ਅਕਸਰ ਆਉਂਦੇ ਹਨ। -ਪੀਟੀਆਈ