ਜਸਵੰਤ ਜੱਸ
ਫ਼ਰੀਦਕੋਟ, 10 ਸਤੰਬਰ
ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਮੈਡੀਕਲ ਅਫ਼ਸਰ (ਜਰਨਲ) ਅਤੇ ਮੈਡੀਕਲ ਅਫ਼ਸਰ (ਡੈਂਟਲ) ਦੀ ਭਰਤੀ ਪ੍ਰੀਖਿਆ ਦੀਆਂ ਐਲਾਨੀਆਂ ਤਰੀਕਾਂ ਵਿੱਚ ਤਬਦੀਲੀ ਕਰ ਦਿੱਤੀ ਹੈ। ਇਹ ਪ੍ਰੀਖਿਆ ਪਹਿਲਾਂ 4 ਅਕਤੂਬਰ ਨੂੰ ਹੋਣੀ ਸੀ ਪਰ ਹੁਣ 11 ਅਕਤੂਬਰ ਨੂੰ ਹੋਵੇਗੀ। 11 ਅਕਤੂਬਰ ਨੂੰ ਫਾਰਮਾਸਿਸਟਾਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ 4 ਅਕਤੂਬਰ ਨੂੰ ਹੋਵੇਗੀ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ 4 ਅਕਤੂਬਰ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਵੀ ਇਮਤਿਹਾਨ ਹੋਣਾ ਹੈ। ਯੂਨੀਵਰਸਿਟੀ ਅਤੇ ਸਰਵਿਸ ਕਮਿਸ਼ਨ ਦੀਆਂ ਤਰੀਕਾਂ ਇੱਕੋ ਦਿਨ ਆਉਣ ਕਰਕੇ ਇਹ ਬਦਲਾਅ ਕੀਤਾ ਗਿਆ ਹੈ। ਇਸ ਬਾਰੇ ਯੂਨੀਵਰਸਿਟੀ ਦੀ ਵੈੱਬਸਾਈਟ ਵਿੱਚ ਪਾ ਦਿੱਤੀ ਗਈ ਹੈ। ਯੂਨੀਵਰਸਿਟੀ 11 ਅਕਤੂਬਰ ਨੂੰ 535 ਮੈਡੀਕਲ ਅਫ਼ਸਰਾਂ ਦੀ ਨਿਯੁਕਤੀ ਲਈ ਪ੍ਰੀਖਿਆ ਲਵੇਗੀ। 4 ਅਕਤੂਬਰ ਨੂੰ ਫਾਰਮਾਸਿਸਟਾਂ ਦੀਆਂ 482 ਪੋਸਟਾਂ ਲਈ ਪ੍ਰੀਖਿਆ ਹੋਣੀ ਹੈ।