ਆਤਿਸ਼ ਗੁਪਤਾ
ਚੰਡੀਗੜ੍ਹ, 13 ਮਾਰਚ
ਸਾਬਕਾ ਆਈਏਐੱਸ, ਆਈਪੀਐੱਸ, ਫੌਜੀ ਤੇ ਸੂਬਾਈ ਸਿਵਲ ਸੇਵਾਵਾਂ ਨਾਲ ਸਬੰਧਤ ਅਫ਼ਸਰਾਂ ਦੇ ਸਾਂਝੇ ਮੰਚ ਕਿਰਤੀ ਕਿਸਾਨ ਫੋਰਮ ਵੱਲੋਂ ਇਥੇ ਚੰਡੀਗੜ੍ਹ ਪੰਜਾਬ ਕਲਾ ਭਵਨ ਸੈਕਟਰ-16 ਵਿੱਚ ਕਿਸਾਨ ਅੰਦੋਲਨ ਬਾਰੇ ਸੈਮੀਨਾਰ ਕਰਵਾਇਆ ਗਿਆ।ਰਿਹਾ ਹੈ। ਇਸ ਦੌਰਾਨ ਖੇਤੀ ਖੇਤਰ ਦੇ ਮਾਹਿਰਾਂ ਦੇਵਿੰਦਰ ਸ਼ਰਮਾ, ਪ੍ਰੋਫੈਸਰ ਆਰ.ਐੱਸ ਘੁੰਮਣ ਅਤੇ ਪ੍ਰੋਫੈਸਰ ਅਨੂਪਮਾ ਅਤੇ ਹੋਰਨਾਂ ਸਾਬਕਾ ਸੀਨੀਅਰ ਅਧਿਕਾਰੀ ਐੱੱਸਐੱਸ ਬੋਪਾਰਾਏ, ਰਾਜਨ ਕਸ਼ਯਪ, ਰਮੇਸ਼ਇੰਦਰ ਸਿੰਘ, ਐੱਮਪੀਐੱਸ ਔਲਖ ਅਤੇ ਐੱਮਐੱਸ ਮਲਿਕ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਅਤੇ ਉਨ੍ਹਾਂ ਵਿਚਲੀਆਂ ਗੁੰਝਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨਾਂ ਕਰਕੇ ਕਿਸਾਨੀ ਹੀ ਨਹੀਂ ਹਰ ਖੇਤਰ ਪ੍ਭਾਵਿਤ ਹੋਵੇਗਾ। ਕਿਸਾਨ ਆਪਣੇ ਹੱਕ ਲਈ ਲੜ ਰਹੇ ਹਨ ਪਰ ਪਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਰਾਜਨੇਤਾ ਲੋਕਾਂ ਦੀ ਗੱਲ ਨਹੀਂ ਸੁਣ ਸਕਦੇ ਤਾਂ ਉਨ੍ਹਾਂ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।