ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਸਤੰਬਰ
ਪੰਜਾਬ ਸਰਕਾਰ ਨੇ ਸੂਬੇ ਦੀਆਂ 10 ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਨਿਯੁਕਤ ਕੀਤੇ ਹਨ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਆਖਿਆ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਦਾ ਚੇਅਰਮੈਨ ਤਰਸੇਮ ਭਿੰਡਰ ਅਤੇ ਨਗਰ ਸੁਧਾਰ ਸਮਾਣਾ ਦਾ ਚੇਅਰਮੈਨ ਕੁੰਦਨ ਗੋਗੀਆ ਨੂੰ ਲਗਾਇਆ ਗਿਆ ਹੈ। ਨਗਰ ਸੁਧਾਰ ਟਰੱਸਟ ਫਾਜ਼ਿਲਕਾ ਦਾ ਚੇਅਰਮੈਨ ਜਸ਼ਨ ਬਰਾੜ, ਹੁਸ਼ਿਆਰਪੁਰ ਦਾ ਚੇਅਰਮੈਨ ਹਰਮੀਤ ਔਲਖ, ਪਟਿਆਲਾ ਦਾ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਰਾਜਪੁਰਾ ਦਾ ਚੇਅਰਮੈਨ ਪਰਵੀਨ ਛਾਬੜਾ, ਜਲੰਧਰ ਦਾ ਚੇਅਰਮੈਨ ਜਗਤਾਰ ਸੰਘੇੜਾ, ਮੋਗਾ ਦਾ ਚੇਅਰਮੈਨ ਦੀਪਕ ਅਰੋੜਾ, ਪਠਾਨਕੋਟ ਦਾ ਚੇਅਰਮੈਨ ਠਾਕੁਰ ਮਨੋਹਰ ਅਤੇ ਨਗਰ ਸੁਧਾਰ ਟਰੱਸਟ ਖੰਨਾ ਦਾ ਚੇਅਰਮੈਨ ਰਮਨ ਚੰਦੀ ਨੂੰ ਲਗਾਇਆ ਗਿਆ ਹੈ।