ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੂਨ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਰੋੜਾਂ ਦੀ ਗਿਣਤੀ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਛੋਟੇ-ਵੱਡੇ ਦੁਕਾਨਦਾਰਾਂ ਨੂੰ ਲੌਕਡਾਊਨ ਦੇ ਪ੍ਰਕੋਪ ਤੋਂ ਬਾਹਰ ਕੱਢਣ ਲਈ ਕੈਪੀਟਲ ਲੋਨ ਮੁਹੱਈਆ ਕਰਵਾਇਆ ਜਾਵੇ। ਸ੍ਰੀ ਅਰੋੜਾ ਨੇ ਪੱਤਰ ਵਿਚ ਸੁਝਾਅ ਦਿੱਤਾ ਕਿ ਅਜਿਹੇ ਅਸੰਗਠਿਤ (ਅਨ-ਰਜਿਸਟਰਡ) ਦੁਕਾਨਦਾਰਾਂ ਨੂੰ ਮਹੀਨਾਵਾਰ ਕਿਸ਼ਤ ’ਤੇ 2.5 ਸਾਲ ਲਈ 3 ਲੱਖ ਰੁਪਏ ਬਿਨਾਂ ਵਿਆਜ ਦੇ ਅਤੇ 5 ਸਾਲ ਲਈ 3 ਲੱਖ ਰੁਪਏ ਰੈਪੋ ਰੇਟ ’ਤੇ ਦਿੱਤੇ ਜਾਣ। ਸੰਗਠਿਤ (ਰਜਿਸਟਰਡ) ਕਾਰੋਬਾਰੀਆਂ ਨੂੰ ਉਨ੍ਹਾਂ ਦੀ ਸਾਲਾਨਾ ਟਰਨਓਵਰ/ਸਮਰੱਥਾ ਦੇ ਅਨੁਸਾਰ ਅੱਧਾ ਕਰਜ਼ਾ 2.5 ਸਾਲ ਲਈ ਬਿਨਾਂ ਵਿਆਜ ਅਤੇ ਅੱਧਾ 5 ਸਾਲ ਲਈ ਰੈਪੋ ਰੇਟ ਅਨੁਸਾਰ ਦਿੱਤਾ ਜਾਵੇ।