ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਸਤੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਅੱਜ ਦਸਵੀਂ ਜਮਾਤ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਹ ਨਤੀਜੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ, ਉਮੰਗ ਐਪ ਅਤੇ ਡਿਜੀਲਾਕਰ ਐਪ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਬੋਰਡ ਵੱਲੋਂ ਇਹ ਪ੍ਰੀਖਿਆਵਾਂ 23 ਤੋਂ 29 ਅਗਸਤ ਤੱਕ ਕਰਵਾਈਆਂ ਗਈਆਂ ਸਨ। ਇਹ ਪ੍ਰੀਖਿਆਵਾਂ ਉਨ੍ਹਾਂ ਵਿਦਿਆਰਥੀਆਂ ਦੀਆਂ ਵੀ ਲਈਆਂ ਗਈਆਂ ਸਨ, ਜਿਹੜੇ ਕਿਸੇ ਕਾਰਨ ਬੋਰਡ ਪ੍ਰੀਖਿਆਵਾਂ ਨਹੀਂ ਦੇ ਸਕੇ ਸਨ ਜਾਂ ਪਾਸ ਨਹੀਂ ਹੋਏ ਸਨ। ਦੱਸਣਯੋਗ ਹੈ ਕਿ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਸੱਤ ਸਤੰਬਰ ਨੂੰ ਐਲਾਨ ਦਿੱਤਾ ਸੀ, ਜਿਸ ਦੀਆਂ ਪ੍ਰੀਖਿਆਵਾਂ ਇਕ ਹੀ ਦਿਨ 23 ਅਗਸਤ ਨੂੰ ਹੋਈਆਂ ਸਨ।