ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 8 ਫਰਵਰੀ
ਪਿੰਡ ਕੰਨੀਆਂ ਖੁਰਦ ਵਿੱਚ ਐਫਸੀਆਈ ਦੇ ਗੁਦਾਮਾਂ ਵਿਚ ਅੱਜ ਸੀਬੀਆਈ ਵੱਲੋਂ ਛਾਪੇ ਮਾਰੇ ਗਏ। ਸੀਬੀਆਈ ਦੇ ਛਾਪੇ ਮਗਰੋਂ ਇਲਾਕੇ ਦੀਆਂ ਖਰੀਦ ਏਜੰਸੀਆਂ ਅੰਦਰ ਸਹਿਮ ਪੈਦਾ ਹੋ ਗਿਆ।
ਸੀਬੀਆਈ ਨੇ ਗੁਦਾਮ ਦੇ ਗੇਟ ਬੰਦ ਕਰ ਦਿੱਤੇ ਤੇ ਕਿਸੇ ਨੂੰ ਨਾ ਤਾਂ ਅੰਦਰ ਜਾਣ ਦਿੱਤਾ ਤੇ ਨਾ ਹੀ ਬਾਹਰ ਆਉਣ ਦਿੱਤਾ। ਇਸ ਮਾਮਲੇ ਵਿਚ ਟੀਮ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਖਬਰ ਲਿਖੇ ਜਾਣ ਤੱਕ ਸੀਬੀਆਈ ਟੀਮ ਗੁਦਾਮ ਦੇ ਰਿਕਾਰਡ ਦੀ ਜਾਂਚ ਕਰ ਰਹੀ ਸੀ।