ਚੰਡੀਗੜ੍ਹ, 4 ਫਰਵਰੀ
ਸੀਬੀਆਈ ਨੇ ਸਾਲ 2015 ਵਿਚ ਵਾਪਰੇ ਬੇਅਦਬੀ ਮਾਮਲਿਆਂ ਦੀ ਫਾਈਲ ਅਤੇ ਦਸਤਾਵੇਜ਼ ਪੰਜਾਬ ਪੁਲੀਸ ਨੂੰ ਸੌਂਪ ਦਿੱਤੇ ਹਨ। ਇਹ ਜਾਣਕਾਰੀ ਸੂਬਾ ਸਰਕਾਰ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਦਿੱਤੀ। ਬਿਆਨ ਮੁਤਾਬਕ, ‘ਮਾਮਲੇ ਨਾਲ ਜੁੜੀ ਫਾਈਲ ਅਤੇ ਦਸਤਾਵੇਜ਼ ਸੀਬੀਆਈ ਨੇੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਤੈਅ ਸਮੇਂ ਤੋਂ ਕੁਝ ਘੰਟੇ ਪਹਿਲਾਂ ਹੀ ਪੰਜਾਬ ਪੁਲੀਸ ਨੂੰ ਸੌਂਪ ਦਿੱਤੇ ਹਨ। ’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਂਚ ਬਿਊਰੋ ਦੇ ਡਾਇਰੈਕਟਰ ਨੇ 18 ਜਨਵਰੀ 2021 ਨੂੰ ਸੀਬੀਆਈ ਡਾਇਰੈਕਟਰ ਨੂੰ ਸਾਰਾ ਰਿਕਾਰਡ ਪੁਲੀਸ ਨੂੰ ਬਿਨਾਂ ਦੇਰੀ ਸੌਂਪਣ ਲਈ ਕਿਹਾ ਸੀ। ਇਹ ਕਦਮ ਸੀਬੀਆਈ ਤੋਂ ਬੇਅਦਬੀ ਮਾਮਲੇ ਦੀ ਜਾਂਚ ਵਾਪਸ ਲਏ ਜਾਣ ਕਾਰਨ ਚੁੱਕਿਆ ਗਿਆ ਹੈ। -ਏਜੰਸੀ