ਨਵੀਂ ਦਿੱਲੀ, 7 ਅਪਰੈਲ
ਦਿੱਲੀ ਪੁਲੀਸ ਨੇ ਇਕ ਕਲੱਬ ਵਿੱਚ ਸ਼ੋਅ ਦੌਰਾਨ ਗਾਇਕ ਯੋ-ਯੋ ਹਨੀ ਸਿੰਘ ਨਾਲ ਕਥਿਤ ਬਦਸਲੂਕੀ ਕਰਨ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ 26 ਤੇ 27 ਮਾਰਚ ਦੀ ਦਰਮਿਆਨੀ ਰਾਤ ਦੀ ਹੈ। ਪੁਲੀਸ ਅਨੁਸਾਰ ਹੌਜ ਖਾਸ ਥਾਣੇ ਵਿੱਚ 27 ਮਾਰਚ ਨੂੰ ਹਿਰਦੇਸ਼ ਸਿੰਘ ਜਿਹੜਾ ਯੋ-ਯੋ ਹਨੀ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨਾਲ ਬਦਸਲੂਕੀ ਕਰਨ ਤੇ ਧਮਕੀ ਦੇਣ ਦੀ ਸ਼ਿਕਾਇਤ ਮਿਲੀ ਸੀ। ਦੱਖਣੀ ਪੁਲੀਸ ਦੀ ਡੀਸੀਪੀ ਬੈਨਿਟਾ ਮੈਰੀ ਜਯਕਰ ਮੁਤਾਬਕ ਇਸ ਸਬੰਧੀ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਪੰਜ ਮੁਲਜ਼ਮਾਂ ਦੀ ਪਛਾਣ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ