ਪੱਤਰ ਪ੍ਰੇਰਕ
ਹੁਸ਼ਿਆਰਪੁਰ, 23 ਮਈ
ਪਿੰਡ ਖਿਆਲਾ ਬੁਲੰਦਾ ਵਿੱਚ ਬੋਰਵੈੱਲ ਵਿੱਚ ਡਿੱਗਣ ਕਾਰਨ ਛੇ ਸਾਲਾਂ ਦੇ ਬੱਚੇ ਦੀ ਹੋਈ ਮੌਤ ਮਗਰੋਂ ਅੱਜ ਸਥਾਨਕ ਪੁਲੀਸ ਨੇ ਇਸ ਬੋਰ ਦੇ ਮਾਲਕ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਰਿਤਿਕ ਰੌਸ਼ਨ ਨਾਂ ਦਾ ਇਹ ਬੱਚਾ ਕੁੱਤੇ ਤੋਂ ਬਚਣ ਲਈ ਖਾਲੀ ਪਏ ਇਕ ਬੋਰ ਵੈੱਲ ਦੀ ਪਾਈਪ ’ਤੇ ਚੜ੍ਹ ਗਿਆ ਸੀ ਤੇ ਇਸ ਵਿੱਚ ਜਾ ਡਿੱਗਿਆ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲੀਸ ਨੇ ਸਤਬੀਰ ਸਿੰਘ ਵਾਸੀ ਬੈਰਮਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਾਲ 2019 ’ਚ ਸੰਗਰੂਰ ਵਿੱਚ ਦੋ ਸਾਲਾ ਬੱਚੇ ਦੀ ਇਸੇ ਤਰ੍ਹਾਂ ਖੁੱਲ੍ਹੇ ਬੋਰਵੈੱਲ ਵਿੱਚ ਡਿੱਗਣ ਕਰਕੇ ਮੌਤ ਹੋ ਗਈ ਸੀ, ਜਿਸ ਮਗਰੋਂ ਸਾਰੇ ਬੋਰਵੈੱਲ ਢਕ ਕੇ ਰੱਖਣ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਮੌਜੂਦਾ ਕੇਸ ਵਿੱਚ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਪਾਈ ਗਈ ਹੈ।