ਪੱਤਰ ਪ੍ਰੇਰਕ
ਭਿੱਖੀਵਿੰਡ, 21 ਜੂਨ
ਬਲਾਕ ਵਲਟੋਹਾ ਵਿੱਚ ਬੀਡੀਪੀਓ ਰਹਿ ਚੁੱਕੇ ਲਾਲ ਸਿੰਘ ਖ਼ਿਲਾਫ਼ ਥਾਣਾ ਵਲਟੋਹਾ ਦੀ ਪੁਲੀਸ ਨੇ ਗ਼ਬਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਡੀਪੀਓ ਲਾਲ ਸਿੰਘ ਪਿਛਲੀ ਕਾਂਗਰਸ ਸਰਕਾਰ ਵੇਲੇ ਬਲਾਕ ਵਲਟੋਹਾ ਵਿੱਚ ਲੰਮਾ ਸਮਾਂ ਡਿਊਟੀ ’ਤੇ ਤਾਇਨਾਤ ਰਿਹਾ ਸੀ। ਉਸ ’ਤੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਤਹਿਤ ਆਈ ਗਰਾਂਟ ਵਿੱਚੋੋਂ 7 ਕਰੋੜ 45 ਲੱਖ 15 ਹਜ਼ਾਰ 727 ਰੁਪਏ ਗ਼ਬਨ ਕਰਨ ਦਾ ਦੋਸ਼ ਲਾਇਆ ਗਿਆ ਸੀ, ਵਿਭਾਗੀ ਜਾਂਚ ਮਗਰੋਂ ਹੁਣ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਡੀਪੀਓ ਲਾਲ ਸਿੰਘ ਨੂੰ ਕੁਝ ਸਮਾਂ ਪਹਿਲਾਂ ਹੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁਅੱਤਲ ਕਰ ਕੇ ਗ਼ਬਨ ਦੇ ਦੋਸ਼ ਸਬੰਧੀ ਜਾਂਚ ਆਰੰਭਣ ਦੇ ਆਦੇਸ਼ ਦਿੱਤੇ ਸਨ।