ਪੱਤਰ ਪ੍ਰੇਰਕ
ਪਠਾਨਕੋਟ, 14 ਜੁਲਾਈ
ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ, 4 ਅਧਿਆਪਕਾਂ ਅਤੇ 2 ਵਿਦਿਆਰਥੀਆਂ ਨੂੰ ਕਾਲਜ ਦੀ ਇੱਕ ਲੈਕਚਰਾਰ ਨਾਲ ਛੇੜਛਾੜ ਕਰਨ ਤੇ ਜਾਤੀ ਸੂਚਕ ਸ਼ਬਦ ਬੋਲਣ ’ਤੇ ਨਾਮਜ਼ਦ ਕੀਤਾ ਹੈ। ਅੱਜ ਸਾਰਾ ਦਿਨ ਕਾਲਜ ’ਚ ਪੁਲੀਸ ਅਧਿਕਾਰੀਆਂ ਨੇ ਮੁਲਜ਼ਮਾਂ ਦੇ ਬਿਆਨ ਕਲਮਬੰਦ ਕੀਤੇੇ। ਜਾਣਕਾਰੀ ਮੁਤਾਬਕ ਪੁਲੀਸ ਦੋ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਕੇ ਗਈ ਹੈ ਜਦ ਕਿ ਪ੍ਰਿੰਸੀਪਲ ਰਾਕੇਸ਼ ਮੋਹਨ ਸ਼ਰਮਾ ਅੱਜ ਕਾਲਜ ਨਹੀਂ ਆਏ। ਇਸ ਸਬੰਧੀ ਕਾਲਜ ਦੀ ਇਕ ਲੈਕਚਰਾਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਮਾਮਲੇ ਦੀ ਜਾਂਚ ਡੀਐੱਸਪੀ ਨੇ ਕੀਤੀ ਤੇ ਉਪਰੰਤ ਥਾਣਾ ਡਿਵੀਜ਼ਨ ਨੰਬਰ-1 ਪਠਾਨਕੋਟ ਵਿੱਚ ਪ੍ਰਿੰਸੀਪਲ ਰਾਕੇਸ਼ ਮੋਹਨ ਸ਼ਰਮਾ, ਪ੍ਰੋਫੈਸਰ ਵਿਨਾਇਕ ਚੱਢਾ, ਵਰੁਣ ਸ਼ਰਮਾ, ਆਰਤੀ ਮਹਾਜਨ ਤੇ ਨੂਪੁਰ ਗੁਪਤਾ ਤੇ 2 ਵਿਦਿਆਰਥੀ ਚਕਸ਼ੂ ਮਹਾਜਨ ਤੇ ਅਭਿਸ਼ੇਕ ਮਹਾਜਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।