ਟੋਰਾਂਟੋ, 26 ਸਤੰਬਰ
ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਕੈਨੇਡਾ ਸੋਮਵਾਰ ਤੋਂ ਭਾਰਤ ਤੋਂ ਸਿੱਧੀ ਉਡਾਣਾਂ ਦੀ ਇਜਾਜ਼ਤ ਦੇਵੇਗਾ। ਕੈਨੇਡਾ ਨੇ ਕਰੀਬ ਪੰਜ ਮਹੀਨਿਆਂ ਬਾਅਦ ਇਹ ਪਾਬੰਦੀ ਹਟਾਈ ਹੈ। ਫੈਸਲੇ ਦਾ ਐਲਾਨ ਕਰਦਿਆਂ ਟਰਾਂਸਪੋਰਟ ਕੈਨੇਡਾ ਨੇ ਟਵੀਟ ਕੀਤਾ, ‘27 ਸਤੰਬਰ ਰਾਤ 00:01 ਵਜੇ ਤੋਂ ਭਾਰਤ ਤੋਂ ਸਿੱਧੀ ਉਡਾਣਾਂ ਕੈਨੇਡਾ ਵਿੱਚ ਆ ਸਕਣਗੀਆਂ। ਟਰਾਂਸਪੋਰਟ ਕੈਨੇਡਾ ਨੇ ਕਿਹਾ ਕਿ ਯਾਤਰੀਆਂ ਦੀ ਦਿੱਲੀ ਹਵਾਈ ਅੱਡੇ ਤੋਂ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ। ਇਹ ਰਿਪੋਰਟ ਕੈਨੇਡਾ ਲਈ ਸਿੱਧੀ ਉਡਾਣ ਦੇ ਘੱਟੋ ਘੱਟ 18 ਘੰਟਿਆਂ ਦੇ ਅੰਦਰ ਹੋਣੀ ਚਾਹੀਦੀ ਹੈ।