ਰੂਪਨਗਰ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ‘ਆਪ’ ਦੀ ਹਾਈ ਕਮਾਨ ਵੱਲੋਂ ਜੰਮੂ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸ੍ਰੀ ਬੈਂਸ ਦੇ ਨਿੱਜੀ ਸਹਾਇਕ ਦਪਿੰਦਰ ਸਿੰਘ ਨੇ ਦੱਸਿਆ ਕਿ ਹਰਜੋਤ ਸਿੰਘ ਬੈਂਸ ਨੂੰ ਜੰਮੂ ਦੇ ਚੋਣ ਇੰਚਾਰਜ, ਗੌਰਵ ਸ਼ਰਮਾ ਨੂੰ ਇੰਚਾਰਜ ਤੇ ਪ੍ਰਦੀਪ ਮਿੱਤਲ ਨੂੰ ਕੋ-ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ। -ਪੱਤਰ ਪ੍ਰੇਰਕ