ਲੁਧਿਆਣਾ: ਨਾਮਜ਼ਦਗੀ ਭਰਨ ਦੇ ਦੂਸਰੇ ਦਿਨ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਉਨ੍ਹਾਂ ਨਾਲ ਕਾਗਜ਼ ਦਾਖਲ ਕਰਨ ਸਮੇਂ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ, ਭਰਾ ਨਰਿੰਦਰ ਸ਼ਰਮਾ ਕਾਲਾ, ਮੇਅਰ ਬਲਕਾਰ ਸਿੰਘ ਸੰਧੂ ਅਤੇ ਕੌਂਸਲਰ ਸੰਨੀ ਭੱਲਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਵੱਲੋਂ ਦਿੱਤੇ ਗਏ ਹਲਫ਼ਨਾਮੇ ਅਨੁਸਾਰ ਉਨ੍ਹਾਂ ਦੀ ਜਾਇਦਾਦ ਪੰਜ ਸਾਲ ’ਚ ਕਰੀਬ ਦੋ ਕਰੋੜ ਰੁਪਏ ਵੱਧ ਗਈ ਹੈ। ਜਦਕਿ ਅਚੱਲ ਜਾਇਦਾਦ 2017 ਜਿੰਨੀ ਹੀ ਦਿਖਾਈ ਗਈ ਹੈ। 49 ਸਾਲ ਦੇ ਭਾਰਤ ਭੂਸ਼ਣ ਆਸ਼ੂ ਗਰੈਜੂਏਟ ਹਨ ਤੇ 2017 ’ਚ ਚੋਣ ਜਿੱਤਣ ਤੋਂ ਮਗਰੋਂ ਕੈਬਨਿਟ ਮੰਤਰੀ ਬਣੇ ਸਨ। -ਟਨਸ