ਚਮਕੌਰ ਸਾਹਿਬ (ਸੰਜੀਵ ਬੱਬੀ): ਸਮਾਜਸੇਵੀ ਅਤੇ ਵਪਾਰ ਮੰਡਲ ਦੇ ਪ੍ਰਧਾਨ ਬਲਦੇਵ ਸਿੰਘ ਹਫਿਜ਼ਾਬਾਦ ਵੱਲੋਂ ਇਲਾਕੇ ਦੇ ਮਰੀਜ਼ਾਂ ਲਈ ਮੁਫ਼ਤ ਪੀਜੀਆਈ ਚੰਡੀਗੜ੍ਹ ਲਈ ਚਲਾਈ ਜਾ ਰਹੀ ਬੱਸ ਦੇ ਕਰੋਨਾ ਕਾਰਨ ਨਾ ਚੱਲਣ ’ਤੇ ਹੁਣ ਕਿਸਾਨਾਂ ਦੇ ਦਿੱਲੀ ਚੱਲ ਰਹੇ ਸੰਘਰਸ਼ ਵਿੱਚ ਹਿੱਸਾ ਪਾਉਣ ਲਈ ਅੱਜ ਉਕਤ ਬੱਸ ਨੂੰ ਛੇਵੀਂ ਵਾਰ ਇਲਾਕੇ ਦੇ ਕਿਸਾਨਾਂ ਦਾ ਜਥਾ ਪ੍ਰਬੰਧਕਾਂ ਵੱਲੋਂ ਦਿੱਲੀ ਲਈ ਰਵਾਨਾ ਕੀਤਾ। ਬਲਦੇਵ ਸਿੰਘ ਹਫਿਜ਼ਾਬਾਦ ਨੇ ਦੱਸਿਆ ਕਿ ਇਹ ਬੱਸ ਅਕਾਲੀ ਆਗੂ ਲਖਵੀਰ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਈ ਹੈਤੇ ਉਕਤ ਬੱਸ ਦੇ ਖਰਚ ਲਈ ਅਮਰੀਕਾ ਤੋਂ ਬਿਕਰਮਬੀਰ ਸਿੰਘ ਸਿੱਧੂ ਵੱਲੋਂ 36,500 ਰੁਪਏ ਭੇਜੇ ਗਏ ਹਨ ਅਤੇ ਇਸ ਤੋਂ ਇਲਾਵਾ ਹੋਰ ਸਮਾਜਸੇਵੀ ਵਿਅਕਤੀ ਬੱਸ ਦੇ ਖਰਚ ਲਈ ਮਦਦ ਕਰਨ ਲਈ ਅੱਗੇ ਆ ਰਹੇ ਹਨ।