ਚੰਡੀਗੜ੍ਹ: ਭਾਰਤ ਸੰਚਾਰ ਨਿਗਮ ਲਿਮਟਿਡ ਪੰਜਾਬ ਸਰਕਲ ਨੂੰ ਦੂਜੇ ਇਨਾਮ ਲਈ ਚੁਣਿਆ ਗਿਆ ਹੈ। ਇਹ ਐਵਾਰਡ ਵਪਾਰਕ ਇਮਾਰਤਾਂ ਦੀ ਸ਼੍ਰੇਣੀ, ਦਫ਼ਤਰਾਂ ਦੀ ਉਪ ਸ਼੍ਰੇਣੀ-ਸਰਕਾਰੀ ਤੇ ਪ੍ਰਾਈਵੇਟ ਇਮਾਰਤਾਂ ਅਧੀਨ ਸੂਬਾ ਪੱਧਰੀ ਐਨਰਜੀ ਕੰਜ਼ਰਵੇਸ਼ਨ ਐਵਾਰਡ ਮੁਕਾਬਲੇ 2020 ਲਈ ਪਿਛਲੇ ਦੋ ਸਾਲਾਂ 2018-19 ਤੇ 2019-20 ਦੌਰਾਨ ਊਰਜਾ ਦੀ ਕੁਸ਼ਲ ਵਰਤੋਂ, ਪ੍ਰਬੰਧਨ ਤੇ ਸੰਭਾਲ ਲਈ ਵਾਧੂ ਯਤਨ ਕਰਨ ਸਬੰਧੀ ਦਿੱਤਾ। ਅੱਜ ਇਕ ਮੀਟਿੰਗ ਦੌਰਾਨ ਮੁੱਖ ਜਨਰਲ ਮੈਨੇਜਰ ਸੰਦੀਪ ਦੀਵਾਨ ਨੇ ਚੈੱਕ ਸ ਸਰਟੀਫਿਕੇਟ ਸੁਸ਼ੀਲ ਕੁਮਾਰ ਮਿਸ਼ਰਾ ਡਾਇਰੈਕਟਰ (ਸੀਐੱਮ), ਬੀਐੱਸਐੱਨਐੱਲ ਕਾਰਪੋਰੇਟ ਦਫ਼ਤਰ ਨਵੀਂ ਦਿੱਲੀ ਨੂੰ ਸੌਂਪਿਆ। -ਟਨਸ