ਪੱਤਰ ਪ੍ਰੇਰਕ
ਭਿੱਖੀਵਿੰਡ 20 ਅਕਤੂਬਰ
ਬੀਐੱਸਐੱਫ ਨੇ ਪਾਕਿਸਤਾਨ ਵਾਲੇ ਪਾਸਿਉਂ ਭਾਰਤ ਵੱਲ ਆਉਂਦੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਭਾਰਤ-ਪਾਕਿਸਤਾਨ ਸੀਮਾ ਦੇ ਨਾਲ ਲੱਗਦੀ ਬੀਓਪੀ ਹਰਭਜਨ ਥਾਣਾ ਖੇਮਕਰਨ ਦੀ ਹੱਦ ਤੋਂ ਬੀਐੱਸਐੱਫ ਦੀ 101 ਬਟਾਲੀਅਨ ਖੇਮਕਰਨ ਵੱਲੋਂ ਪਾਕਿਸਤਾਨ ਵਾਲੀ ਦਿਸ਼ਾ ਤੋਂ ਭਾਰਤ ਵੱਲ ਆ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੁੱਛਗਿੱਛ ਕਰਨ ’ਤੇ ਫੜੇ ਗਏ ਵਿਕਅਤੀ ਨੇ ਆਪਣੀ ਪਹਿਚਾਣ ਰਾਮ ਕਿਸ਼ੋਰ ਪੁੱਤਰ ਹੀਰਾ ਲਾਲ ਜਾਤੀ ਹਿੰਦੂ ਉਮਰ 46/47 ਸਾਲ ਜ਼ਿਲ੍ਹਾ ਟੀਕਮਗੜ ਮੱਧ ਪ੍ਰਦੇਸ਼ ਵਜੋਂ ਦੱਸੀ ਹੈ। ਬੀਐੱਸਐਫ਼ ਵੱਲੋਂ ਇਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।