ਭਿਖੀਵਿੰਡ (ਨਰਿੰਦਰ ਸਿੰਘ): ਜ਼ਿਲ੍ਹਾ ਤਰਨ ਤਾਰਨ ਦੀ ਭਾਰਤ-ਪਾਕਿ ਸੀਮਾ ’ਤੇ ਬੀਤੀ ਰਾਤ ਬੀਐੱਸਐੱਫ ਦੀ 103 ਬਟਾਲੀਅਨ ਅਮਰਕੋਟ ਵੱਲੋਂ ਪਿੰਡ ਵਾਂ ਤਾਰਾ ਸਿੰਘ ਦੀ ਬੀਓਪੀ ਕਰਨੈਲ ਸਿੰਘ ਵਾਲਾ ਵਿੱਚ ਇੱਕ ਪਾਕਿਸਤਾਨੀ ਘੁਸਪੈਠੀਆ ਮਾਰ ਮੁਕਾਇਆ ਗਿਆ ਹੈ ਜੋ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਉੱਤੇ ਬੀਐੱਸਐੱਫ ਨੇ ਕਰੀਬ 8 ਫਾਇਰ ਕੀਤੇ ਗਏ ਅਤੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਬੀਐੱਸਐੱਫ ਜਾਂ ਪੁਲੀਸ ਵੱਲੋਂ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਘੁਸਪੈਠੀਏ ਦੀ ਲਾਸ਼ ਪੱਟੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾਈ ਗਈ ਹੈ, ਪਰ ਅਜੇ ਪੋਸਟਮਾਰਟਮ ਨਹੀਂ ਹੋਇਆ ਹੈ।