ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 8 ਜੁਲਾਈ
ਬੀਐੱਸਐੱਫ 73 ਬਟਾਲੀਅਨ ਦੀ ਬੀਓਪੀ ਛੰਨਾ ਪਠਾਣਾਂ ’ਤੇ ਤਾਇਨਾਤ ਜਵਾਨਾਂ ਨੇ ਸਰਹੱਦ ’ਤੇ ਉੱਡਦੇ ਪਾਕਿਸਤਾਨੀ ਗੁਬਾਰੇ ਨੂੰ ਗੋਲੀਆਂ ਮਾਰ ਕੇ ਹੇਠਾਂ ਡੇਗ ਦਿੱਤਾ। ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐੱਸਐੱਫ ਜਵਾਨਾਂ ਨੇ ਤੜਕੇ 2 ਵਜੇ ਦੇ ਕਰੀਬ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਖੇਤਰ ਵਿੱਚ ਉੱਡਦਾ ਆ ਰਿਹਾ ਗੁਬਾਰਾ ਦੇਖਿਆ। ਜਵਾਨਾਂ ਨੇ ਤਿੰਨ ਫਾਇਰ ਕਰ ਕੇ ਪਾਕਿਸਤਾਨੀ ਗੁਬਾਰੇ ਨੂੰ ਜ਼ਮੀਨ ’ਤੇ ਡੇਗ ਦਿੱਤਾ। ਉਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਹੱਦ ’ਤੇ ਉੱਡਣ ਵਾਲੇ ਡਰੋਨ, ਗੁਬਾਰਿਆਂ ਤੋਂ ਇਲਾਵਾ ਸ਼ੱਕੀ ਲੋਕਾਂ ਬਾਰੇ ਬੀਐੱਸਐੱਫ ਨੂੰ ਸੂਚਿਤ ਕੀਤਾ ਜਾਵੇ।